ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਮਿੰਨੀ ਨਿਲਾਮੀ ਦੁਬਈ 'ਚ ਸ਼ੁਰੂ ਹੋ ਗਈ ਹੈ। ਬੀਸੀਸੀਆਈ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਸ ਸਾਲ ਦੀ ਨਿਲਾਮੀ ਲਈ ਕੁੱਲ 1166 ਖਿਡਾਰੀਆਂ ਨੇ ਆਪਣਾ ਨਾਂ ਦਰਜ ਕਰਵਾਇਆ ਸੀ, ਜਿਨ੍ਹਾਂ ਵਿੱਚੋਂ 333 ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ। ਇਸ ਵਿੱਚ 214 ਭਾਰਤੀ ਅਤੇ 119 ਵਿਦੇਸ਼ੀ ਖਿਡਾਰੀ ਹਨ। ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ 116 ਖਿਡਾਰੀ ਹਨ, ਜਦਕਿ 215 ਖਿਡਾਰੀ ਅਨਕੈਪਡ ਹਨ। ਦੋ ਖਿਡਾਰੀ ਐਸੋਸੀਏਟ ਦੇਸ਼ਾਂ ਦੇ ਵੀ ਹਨ। ਇਸ ਨਿਲਾਮੀ ਰਾਹੀਂ 10 ਟੀਮਾਂ ਵਿੱਚ ਕੁੱਲ 77 ਖਿਡਾਰੀ ਲਏ ਜਾਣਗੇ। ਵਿਦੇਸ਼ੀ ਖਿਡਾਰੀਆਂ ਲਈ 30 ਸਥਾਨ ਰਾਖਵੇਂ ਹਨ।
ਵੈਸਟਇੰਡੀਜ਼ ਦੇ ਰੋਵਮੈਨ ਪਾਵੇਲ ਨੂੰ ਰਾਜਸਥਾਨ ਰਾਇਲਸ ਨੇ 7.40 ਕਰੋੜ ਰੁਪਏ 'ਚ ਖਰੀਦਿਆ, ਬੇਸ ਪ੍ਰਾਈਸ 1 ਕਰੋੜ ਰੁਪਏ ਸੀ।
ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੁਕ 'ਤੇ ਲੱਗੀ 4 ਕਰੋੜ ਦੀ ਬੋਲੀ, ਦਿੱਲੀ ਕੈਪੀਟਲਸ ਨੇ ਖਰੀਦਿਆ, ਬੇਸ ਪ੍ਰਾਈਸ ਸੀ 2 ਕਰੋੜ ਰੁਪਏ
ਦੱਖਣੀ ਅਫਰੀਕੀ ਬੱਲੇਬਾਜ਼ ਰਿਲੇ ਰੋਸੋਵ, ਜਿਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ, ਨਹੀਂ ਵਿਕੇ।
ਹੈਦਰਾਬਾਦ ਨੇ ਆਸਟ੍ਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ 'ਤੇ ਲਗਾਈ 6.80 ਕਰੋੜ ਦੀ ਬੋਲੀ, ਬੇਸ ਪ੍ਰਾਈਸ ਸੀ 2 ਕਰੋੜ ਰੁਪਏ
ਕਰੁਣ ਨਾਇਰ ਨਹੀਂ ਵਿਕੇ (ਬੇਸ ਪ੍ਰਾਈਸ 50 ਲੱਖ)
ਸਟੀਵ ਸਮਿਥ ਦਾ ਬੇਸ ਪ੍ਰਾਈਸ 2 ਕਰੋੜ ਸੀ ਪਰ ਕਿਸੇ ਨੇ ਨਹੀਂ ਲਗਾਈ ਬੋਲੀ
ਮਨੀਸ਼ ਪਾਂਡੇ ਵੀ ਨਹੀ ਵਿਕੇ (ਬੇਸ ਪ੍ਰਾਈਸ 50 ਲੱਖ)
ਰਚਿਨ ਰਵਿੰਦਰਾ ਨੂੰ CSK ਨੇ 1.80 ਕਰੋੜ 'ਚ ਖਰੀਦਿਆ (ਬੇਸ ਪ੍ਰਾਈਸ 50 ਲੱਖ)
CSK ਨੇ ਸ਼ਾਰਦੁਲ ਠਾਕੁਰ ਨੂੰ 2 ਕਰੋੜ ਦੀ ਬੇਸ ਪ੍ਰਾਈਸ 4 ਕਰੋੜ ਰੁਪਏ ਵਿੱਚ ਖਰੀਦਿਆ।
ਅਜ਼ਮਤੁੱਲਾ ਉਮਰਜ਼ਈ 50 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਗੁਜਰਾਤ ਟਾਈਟਨਸ 'ਚ ਸ਼ਾਮਲ
ਪੇਟ ਕਮਿੰਸ 'ਤੇ ਸਭ ਤੋਂ ਵੱਡੀ ਬੋਲੀ, ਹੈਦਰਾਬਾਦ ਨੇ ਇਸ ਨੂੰ 20.50 ਕਰੋੜ ਰੁਪਏ 'ਚ ਖਰੀਦਿਆ (ਬੇਸ ਕੀਮਤ 2 ਕਰੋੜ ਰੁਪਏ)
ਡੇਰਿਲ ਮਿਸ਼ੇਲ ਨੂੰ ਸੀ. ਐੱਸ. ਕੇ. ਨੇ 14 ਕਰੋੜ ਰੁਪਏ 'ਚ ਖਰੀਦਿਆ। (ਬੇਸ ਪ੍ਰਾਈਜ਼ 1 ਕਰੋੜ)
ਕ੍ਰਿਸ ਵੋਕਸ ਨੂੰ ਪੰਜਾਬ ਕਿੰਗਜ਼ ਨੇ 4.20 ਕਰੋੜ ਰੁਪਏ 'ਚ ਖਰੀਦਿਆ ਹੈ।
ਫਿਲਿਪ ਸਾਲਟ ਨਹੀਂ ਵਿਕੇ (ਬੇਸ ਪ੍ਰਾਈਸ 1.50 ਕਰੋੜ ਰੁਪਏ)
ਟ੍ਰਿਸਟਨ ਸਟਬਸ ਨੂੰ 50 ਲੱਖ ਦੀ ਬੇਸ ਪ੍ਰਾਈਸ 'ਤੇ ਦਿੱਲੀ ਕੈਪੀਟਲਸ ਨੇ ਖਰੀਦਿਆ।
ਸ਼੍ਰੀਕਰ ਭਰਤ ਨੂੰ ਕੇ. ਕੇ. ਆਰ. ਨੇ 50 ਲੱਖ ਦੇ ਬੇਸ ਪ੍ਰਾਈਸ 'ਤੇ ਖਰੀਦਿਆ।
ਲਾਕੀ ਫਰਗਿਊਸਨ ਨਹੀਂ ਵਿਕੇ (ਬੇਸ ਪ੍ਰਾਈਸ 2 ਕਰੋੜ)
ਕੁਸਲ ਮੇਂਡਿਸ ਨਹੀਂ ਵਿਕੇ (ਬੇਸ ਪ੍ਰਾਈਸ 50 ਲੱਖ)
ਜੋਸ਼ ਇੰਗਲਿਸ (ਬੇਸ ਪ੍ਰਾਈਸ 2 ਕਰੋੜ )
ਲਾਕੀ ਫਰਗਿਊਸਨ ਨਹੀਂ ਵਿਕੇ (ਬੇਸ ਪ੍ਰਾਈਸ 2 ਕਰੋੜ)
ਚੇਤਨ ਸਕਾਰੀਆ ਨੂੰ ਕੇ. ਕੇ. ਆਰ. ਨੇ 50 ਲੱਖ ਦੇ ਬੇਸ ਪ੍ਰਾਈਸ 'ਚ ਖਰੀਦਿਆ।
ਅਲਜ਼ਾਰੀ ਜੋਸੇਫ 11.50ਕਰੋੜ ਰੁਪਏ 'ਚ ਵਿਕੇ, ਆਰ. ਸੀ. ਬੀ. ਨੇ ਖਰੀਦਿਆ (ਬੇਸ ਪ੍ਰਾਈਜ਼ 2 ਕਰੋੜ ਰੁਪਏ)
ਉਮੇਸ਼ ਯਾਦਵ ਨੂੰ ਗੁਜਰਾਤ ਟਾਈਟਨਸ ਨੇ 5.80 ਕਰੋੜ 'ਚ ਖਰੀਦਿਆ (ਬੇਸ ਪ੍ਰਾਈਸ 2 ਕਰੋੜ)
ਸ਼ਿਵਮ ਮਾਵੀ ਨੂੰ ਲਖਨਊਨੇ 6.40 ਕਰੋੜ 'ਚ ਖਰੀਦਿਆ (ਬੇਸ ਪ੍ਰਾਈਜ਼ 50 ਲੱਖ)
ਮਿਸ਼ੇਲ ਸਟਾਰਕ ਨੂੰ 24.75 ਕਰੋੜ 'ਚ ਕੇ. ਕੇ. ਆਰ. ਨੇ ਖਰੀਦਿਆ (ਬੇਸ ਪ੍ਰਾਈਸ 2 ਕਰੋੜ ਰੁਪਏ)
ਜੈਦੇਵ ਉਨਾਦਕਟ 1.60 ਕਰੋੜ ਰੁਪਏ ਵਿੱਚ ਹੈਦਰਾਬਾਦ ਟੀਮ ਵਿੱਚ ਸ਼ਾਮਲ (ਬੇਸ ਕੀਮਤ 50 ਲੱਖ ਰੁਪਏ)
ਜੋਸ਼ ਹੇਜ਼ਲਵੁੱਡ ਨਹੀਂ ਵਿਕੇ (ਬੇਸ ਪ੍ਰਾਈਸ 2 ਕਰੋੜ ਰੁਪਏ)
ਆਦਿਲ ਰਾਸ਼ਿਦ (ਬੇਸ ਪ੍ਰਾਈਸ 2 ਕਰੋੜ ਰੁਪਏ)
CSK ਨੇ ਡੇਰਿਲ ਮਿਸ਼ੇਲ ਨੂੰ 14 ਕਰੋੜ ਰੁਪਏ ਵਿੱਚ ਖਰੀਦਿਆ (ਬੇਸ ਕੀਮਤ 2 ਕਰੋੜ ਰੁਪਏ)
ਵਕਾਰ ਸਲਾਮਖਿਲ ਨਹੀਂ ਵਿਕੇ (ਬੇਸ ਪ੍ਰਾਈਸ 50 ਲੱਖ ਰੁਪਏ)
ਦਿਲਸ਼ਾਨ ਮਦੁਸ਼ੰਕਾ ਨੂੰ ਮੁੰਬਈ ਨੇ 4.60 ਕਰੋੜ ਰੁਪਏ ਵਿੱਚ ਖਰੀਦਿਆ (ਬੇਸ ਪ੍ਰਾਈਸ 50 ਲੱਖ ਰੁਪਏ)
ਮੁਜੀਬ ਉਰ ਰਹਿਮਾਨ ਨਹੀਂ ਵਿਕੇ (ਬੇਸ ਪ੍ਰਾਈਸ 2 ਕਰੋੜ ਰੁਪਏ)
ਤਬਰੇਜ਼ ਸ਼ਮਸੀ ਨਹੀਂ ਵਿਕੇ (ਬੇਸ ਪ੍ਰਾਈਸ 50 ਲੱਖ ਰੁਪਏ)
ਹਰਸ਼ਲ ਪਟੇਲ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ਵਿੱਚ ਖਰੀਦਿਆ (ਬੇਸ ਪ੍ਰਾਈਸ 2 ਕਰੋੜ ਰੁਪਏ)
ਈਸ਼ ਸੋਢੀ ਨਹੀਂ ਵਿਕੇ (ਬੇਸ ਪ੍ਰਾਈਸ 75 ਲੱਖ ਰੁਪਏ)
ਅਕੀਲ ਹੁਸੈਨ ਨਹੀਂ ਵਿਕੇ (ਬੇਸ ਪ੍ਰਾਈਸ 50 ਲੱਖ ਰੁਪਏ)
ਸੌਰਵ ਚੌਹਾਨ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਰੋਹਨ ਕੁਨੁਮਲ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਰਾਜਸਥਾਨ ਨੇ ਸ਼ਿਵਮ ਦੂਬੇ ਨੂੰ 5.80 ਕਰੋੜ ਰੁਪਏ ਵਿੱਚ ਖਰੀਦਿਆ (ਬੇਸ ਪ੍ਰਾਈਸ 20 ਲੱਖ ਰੁਪਏ)
ਮਨਨ ਵੋਹਰਾ ਨਹੀਂ ਵਿਕੇ (20 ਲੱਖ ਰੁਪਏ)
ਪ੍ਰਿਯਾਂਸ਼ ਆਰੀਆ ਨਹੀਂ ਵਿਕੇ (20 ਲੱਖ ਰੁਪਏ)
CSK ਨੇ ਸਮੀਰ ਰਿਜ਼ਵੀ ਨੂੰ 8.40 ਕਰੋੜ ਵਿੱਚ ਖਰੀਦਿਆ (20 ਲੱਖ ਰੁਪਏ)
ਅਰਸ਼ੀਨ ਕੁਲਕਰਨੀ 20 ਲੱਖ ਦੀ ਬੇਸ ਪ੍ਰਾਈਸ 'ਤੇ ਲਖਨਊ ਟੀਮ 'ਚ
ਰਿਤਿਕ ਸ਼ੌਕੀਨ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਅਤੀਤ ਸੇਠ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਕੇਕੇਆਰ ਨੇ ਅੰਗਕ੍ਰਿਸ਼ ਰਘੂਵੰਸ਼ੀ ਨੂੰ 20 ਲੱਖ ਦੀ ਬੇਸ ਪ੍ਰਾਈਸ 'ਤੇ ਖਰੀਦਿਆ।
ਅਰਸ਼ਦ ਖਾਨ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਵਿਵਰਾਂਤ ਸ਼ਰਮਾ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਸ਼ੁਭਮ ਦੂਬੇ ਨੂੰ ਰਾਜਸਥਾਨ ਨੇ 5.80 ਕਰੋੜ ਰੁਪਏ ਵਿੱਚ ਖਰੀਦਿਆ (ਬੇਸ ਕੀਮਤ 20 ਲੱਖ ਰੁਪਏ)
ਰਾਜ ਬਾਵਾ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਸਰਫਰਾਜ਼ ਖਾਨ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਸ਼ਾਹਰੁਖ ਖਾਨ ਨੂੰ ਗੁਜਰਾਤ ਟਾਈਟਨਸ ਨੇ 7.40 ਕਰੋੜ ਰੁਪਏ ਵਿੱਚ ਖਰੀਦਿਆ (ਬੇਸ ਪ੍ਰਾਈਸ 40 ਲੱਖ ਰੁਪਏ)
ਕੇਕੇਆਰ ਨੇ ਰਮਨਦੀਪ ਸਿੰਘ ਨੂੰ 20 ਲੱਖ ਦੀ ਬੇਸ ਕੀਮਤ 'ਤੇ ਖਰੀਦਿਆ
ਟਾਮ ਕੋਹਲਰ-ਕੈਡਮੋਰ 40 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਰਾਜਸਥਾਨ 'ਚ ਸ਼ਾਮਲ ਹੋਏ
ਉਰਵਿਲ ਪਾਟਿਲ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ)
ਵਿਸ਼ਨੂੰ ਸੋਲੰਕੀ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ)
ਦਿੱਲੀ ਨੇ ਕੁਮਾਰ ਕੁਸ਼ਾਗਰਾ ਨੂੰ 7.20 ਕਰੋੜ ਰੁਪਏ ਵਿੱਚ ਖਰੀਦਿਆ (ਅਧਾਰ ਮੁੱਲ 20 ਲੱਖ ਰੁਪਏ)
RCB ਨੇ ਯਸ਼ ਦਿਆਲ ਨੂੰ 5 ਕਰੋੜ ਵਿੱਚ ਖਰੀਦਿਆ (ਅਧਾਰ ਮੁੱਲ 20 ਲੱਖ)
ਸੁਸ਼ਾਂਤ ਮਿਸ਼ਰਾ 2.2 ਕਰੋੜ ਰੁਪਏ ਵਿੱਚ ਗੁਜਰਾਤ ਟੀਮ ਵਿੱਚ ਸ਼ਾਮਲ (ਬੇਸ ਪ੍ਰਾਈਸ 20 ਲੱਖ ਰੁਪਏ)
ਕਾਰਤਿਕ ਤਿਆਗੀ 60 ਲੱਖ ਰੁਪਏ ਵਿੱਚ ਗੁਜਰਾਤ ਵਿੱਚ ਸ਼ਾਮਲ ਹੋਏ (ਬੇਸ ਪ੍ਰਾਈਸ 20 ਲੱਖ ਰੁਪਏ)
ਈਸ਼ਾਨ ਪੋਰੇਲ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਆਕਾਸ਼ ਮਹਾਰਾਜ ਸਿੰਘ 20 ਲੱਖ ਦੀ ਬੇਸ ਪ੍ਰਾਈਸ 'ਤੇ ਹੈਦਰਾਬਾਦ ਟੀਮ 'ਚ ਸ਼ਾਮਲ ਹੋਏ
ਸ਼ਿਵਾ ਸਿੰਘ ਨਹੀਂ ਵਿਕੇ (ਬੇਸ ਪ੍ਰਾਈਸ 20 ਲੱਖ ਰੁਪਏ)
ਰਸਿਖ ਦਾਰ ਸਲਾਮ 20 ਲੱਖ ਰੁਪਏ ਦੇ ਬੇਸ ਪ੍ਰਾਈਸ 'ਤੇ ਦਿੱਲੀ ਟੀਮ ਨਾਲ ਜੁੜਿਆ
ਮਾਨਵ ਸੁਥਾਰ 20 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਗੁਜਰਾਤ ਟੀਮ ਨਾਲ ਜੁੜਿਆ
ਪੁਲਕਿਤ ਨਾਰੰਗ ਨਹੀਂ ਵਿਕੇ ( ਬੇਸ ਪ੍ਰਾਈਸ 20 ਲੱਖ ਰੁਪਏ)
ਸ਼੍ਰੇਅਸ ਗੋਪਾਲ 20 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਮੁੰਬਈ ਟੀਮ ਨਾਲ ਜੁੜਿਆ
ਮੁਰਗਨ ਅਸ਼ਵਿਨ ਨਹੀਂ ਵਿਕੇ (ਬੇਸ ਕੀਮਤ 20 ਲੱਖ ਰੁਪਏ)
ਮਨੀਮਾਰਨ ਸਿਧਾਰਥ 20 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਲਖਨਊ ਟੀਮ 'ਚ ਸ਼ਾਮਲ
ਇਹ ਵੀ ਪੜ੍ਹੋ- ਰਮਨਦੀਪ ਕੌਰ ਨੂੰ WBC ਇੰਡੀਆ ਲਾਈਟ ਫਲਾਈਵੇਟ ਦਾ ਖਿਤਾਬ
ਕਿਹੜੀ ਟੀਮ ਕੋਲ ਕਿੰਨਾ ਪੈਸਾ ਬਚਿਆ ਹੈ?
ਗੁਜਰਾਤ ਟਾਇਟਨਸ- 38.15 ਕਰੋੜ ਰੁਪਏ
ਸਨਰਾਈਜ਼ਰਜ਼ ਹੈਦਰਾਬਾਦ - 34 ਕਰੋੜ ਰੁਪਏ
ਕੋਲਕਾਤਾ ਨਾਈਟ ਰਾਈਡਰਜ਼ - 32.70 ਕਰੋੜ ਰੁਪਏ
ਚੇਨਈ ਸੁਪਰ ਕਿੰਗਜ਼ - 31.4 ਕਰੋੜ ਰੁਪਏ
ਪੰਜਾਬ ਕਿੰਗਜ਼ - 29.10 ਕਰੋੜ ਰੁਪਏ
ਦਿੱਲੀ ਕੈਪੀਟਲਜ਼ - 28.95 ਕਰੋੜ ਰੁਪਏ
ਰਾਇਲ ਚੈਲੇਂਜਰਜ਼ ਬੰਗਲੌਰ - 23.25 ਕਰੋੜ ਰੁਪਏ
ਮੁੰਬਈ ਇੰਡੀਅਨਜ਼ - 17.75 ਕਰੋੜ ਰੁਪਏ
ਲਖਨਊ ਸੁਪਰ ਜਾਇੰਟਸ - 13.15 ਕਰੋੜ ਰੁਪਏ
ਰਾਜਸਥਾਨ ਰਾਇਲਜ਼ - 14.50 ਕਰੋੜ ਰੁਪਏ
ਇਹ ਵੀ ਪੜ੍ਹੋ- ਮਲਿੱਕਾ ਸਾਗਰ ਨਿਭਾਏਗੀ IPL ਆਕਸ਼ਨ ਦੀ ਭੂਮਿਕਾ, ਰਿਚਰਡ ਮੈਡਲੇ ਨੇ ਕੀਤਾ ਵਿਸ਼ੇਸ਼ ਟਵੀਟ
ਸਲਾਟ
ਗੁਜਰਾਤ ਟਾਈਟਨਸ - 8 ਸਲਾਟ ਬਚੇ ਹਨ ਜਿਨ੍ਹਾਂ ਵਿੱਚੋਂ 2 ਵਿਦੇਸ਼ੀ ਖਿਡਾਰੀਆਂ ਲਈ ਹਨ
ਸਨਰਾਈਜ਼ਰਸ ਹੈਦਰਾਬਾਦ - 6 ਸਲਾਟਾਂ ਲਈ ਬੋਲੀ ਲਗਾਏਗੀ ਜਿਸ 'ਚੋਂ 3 ਵਿਦੇਸ਼ੀ ਖਿਡਾਰੀਆਂ ਲਈ ਹਨ।
ਕੋਲਕਾਤਾ ਨਾਈਟ ਰਾਈਡਰਜ਼ - ਵਿਦੇਸ਼ੀ ਖਿਡਾਰੀਆਂ ਲਈ 12 ਵਿੱਚੋਂ 4 ਸਲਾਟ
ਚੇਨਈ ਸੁਪਰ ਕਿੰਗਜ਼ - 6 ਸਲਾਟ ਬਾਕੀ, ਵਿਦੇਸ਼ੀ ਖਿਡਾਰੀਆਂ ਲਈ ਤਿੰਨ
ਪੰਜਾਬ ਕਿੰਗਜ਼ - 8 ਵਿੱਚੋਂ 2 ਸਲਾਟ ਵਿਦੇਸ਼ੀ ਖਿਡਾਰੀਆਂ ਲਈ ਹਨ।
ਦਿੱਲੀ ਕੈਪੀਟਲਜ਼ - 9 ਸਲਾਟ ਬਚੇ, ਚਾਰ ਵਿਦੇਸ਼ੀ ਖਿਡਾਰੀਆਂ ਲਈ
ਰਾਇਲ ਚੈਲੰਜਰਜ਼ ਬੈਂਗਲੁਰੂ - 6 ਸਲਾਟ ਬਚੇ ਹਨ, ਜਿਨ੍ਹਾਂ 'ਚੋਂ 3 ਵਿਦੇਸ਼ੀ ਖਿਡਾਰੀਆਂ ਲਈ ਹਨ।
ਮੁੰਬਈ ਇੰਡੀਅਨਜ਼ - ਵਿਦੇਸ਼ੀ ਖਿਡਾਰੀਆਂ ਲਈ 4 ਸਮੇਤ 8 ਸਲਾਟਾਂ ਲਈ ਬੋਲੀ ਲਗਾਏਗੀ।
ਲਖਨਊ ਸੁਪਰ ਜਾਇੰਟਸ - 6 ਸਲਾਟਾਂ ਲਈ ਬੋਲੀ ਲਗਾਈ ਜਾਵੇਗੀ ਜਿਸ ਵਿੱਚੋਂ 2 ਵਿਦੇਸ਼ੀ ਖਿਡਾਰੀਆਂ ਲਈ ਬਚੇ ਹਨ।
ਰਾਜਸਥਾਨ ਰਾਇਲਸ - ਵਿਦੇਸ਼ੀ ਖਿਡਾਰੀਆਂ ਲਈ 3 ਸਮੇਤ 8 ਸਲਾਟਾਂ ਲਈ ਬੋਲੀ ਲਗਾਏਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IPL ਨਿਲਾਮੀ ਤੋਂ ਪਹਿਲਾਂ ਪੰਤ ਨੇ ਕਿਹਾ, 'ਮੇਰੇ ਨਾਲ ਜਿਸ ਤਰ੍ਹਾਂ ਦਾ ਹਾਦਸਾ ਹੋਇਆ, ਮੈਂ ਖੁਸ਼ਕਿਸਮਤ ਹਾਂ ਕਿ ਮੈਂ ਜ਼ਿੰਦਾ ਹਾਂ'
NEXT STORY