ਸਪੋਰਟਸ ਡੈਸਕ : ਆਈ. ਪੀ. ਐਲ. ਨਿਲਾਮੀ 2024 ਤੋਂ ਪਹਿਲਾਂ, ਐਤਵਾਰ ਨੂੰ 10 ਫ੍ਰੈਂਚਾਈਜ਼ੀਜ਼ ਨੇ ਆਪਣੇ ਰਿਟੇਨ ਅਤੇ ਜਾਰੀ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ, ਜਿਸ ਵਿੱਚ ਕਈ ਖਿਡਾਰੀਆਂ ਨੂੰ ਛੱਡ ਦਿੱਤਾ ਗਿਆ। ਕੇ. ਕੇ. ਆਰ. ਅਤੇ ਆਰ. ਸੀ. ਬੀ. ਨੇ ਆਪਣੀ ਟੀਮ ਤੋਂ 12-12 ਖਿਡਾਰੀਆਂ ਨੂੰ ਬਾਹਰ ਕੀਤਾ।
ਬਰਕਰਾਰ ਰੱਖਣ ਤੋਂ ਬਾਅਦ, ਹਰੇਕ ਫਰੈਂਚਾਈਜ਼ੀ ਦੇ ਪਰਸ ਵਿੱਚ ਘੱਟੋ-ਘੱਟ 13 ਕਰੋੜ ਰੁਪਏ ਬਚੇ ਹਨ। ਤੁਹਾਨੂੰ ਦੱਸ ਦੇਈਏ ਕਿ ਆਈ. ਪੀ. ਐਲ. ਨਿਲਾਮੀ 2024 ਦੁਬਈ ਵਿੱਚ 19 ਦਸੰਬਰ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਕਿਸ ਫਰੈਂਚਾਈਜ਼ੀ ਦੇ ਪਰਸ 'ਚ ਕਿੰਨੇ ਪੈਸੇ ਬਚੇ ਹਨ? ਅਜਿਹੇ 'ਚ ਆਓ ਜਾਣਦੇ ਹਾਂ ਇਸ ਬਾਰੇ
ਇਹ ਵੀ ਪੜ੍ਹੋ : IPL 2024 ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਸ਼ੁਭਮਨ ਗਿੱਲ ਨੂੰ ਬਣਾਇਆ ਕਪਤਾਨ
IPL 2024 Auction : ਕਿਸ ਫਰੈਂਚਾਇਜ਼ੀ ਦੇ ਪਰਸ ਵਿੱਚ ਕਿੰਨੇ ਪੈਸੇ ਬਚੇ ਹਨ?
1. ਲਖਨਊ ਸੁਪਰ ਜਾਇੰਟਸ (LSG)- 13.15 ਕਰੋੜ ਰੁਪਏ
2. ਰਾਜਸਥਾਨ ਰਾਇਲਜ਼ (RR)- 14.5 ਕਰੋੜ ਰੁਪਏ
3. ਮੁੰਬਈ ਇੰਡੀਅਨਜ਼ (MI) - 15.25 ਕਰੋੜ ਰੁਪਏ
4. ਗੁਜਰਾਤ ਟਾਇਟਨਸ (GT)- 13.85 ਕਰੋੜ ਰੁਪਏ
5. ਦਿੱਲੀ ਕੈਪੀਟਲਜ਼ (DC)- 28.95 ਕਰੋੜ ਰੁਪਏ
ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਦੀ ਘਰ ਵਾਪਸੀ, IPL 2024 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨਾਲ ਜੁੜਿਆ
6. ਪੰਜਾਬ ਕਿੰਗਜ਼ (PBKS)- 29.1 ਕਰੋੜ ਰੁਪਏ
7. ਚੇਨਈ ਸੁਪਰ ਕਿੰਗਜ਼ (CSK) - 31.4 ਕਰੋੜ ਰੁਪਏ
8. ਕੋਲਕਾਤਾ ਨਾਈਟ ਰਾਈਡਰਜ਼ (KKR) - 32.7 ਕਰੋੜ ਰੁਪਏ
9. ਸਨਰਾਈਜ਼ਰਜ਼ ਹੈਦਰਾਬਾਦ (SRH)- 34 ਕਰੋੜ ਰੁਪਏ
10. ਰਾਇਲ ਚੈਲੇਂਜਰਜ਼ ਬੰਗਲੌਰ (RCB) - 40.75 ਕਰੋੜ ਰੁਪਏ
ਨੋਟ - ਇਸ ਆਰਟੀਕਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ ਕ੍ਰਿਕਟਰ ਵਿਦੇਸ਼ੀ ਲੀਗ ਲਈ ਐੱਨ. ਓ. ਸੀ. ਜਾਰੀ ਨਾ ਹੋਣ ਤੋਂ ਨਾਖੁਸ਼
NEXT STORY