ਸਪੋਰਟਸ ਡੈਸਕ- ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਪਲੇਆਫ਼ 'ਚ ਜਗ੍ਹਾ ਪੱਕੀ ਕਰਨ ਤੋਂ ਬਾਅਦ ਰਾਇਲ ਚੈਲੇਂਜਰਜ਼ ਬੰਗਲੁਰੂ (ਆਰ.ਸੀ.ਬੀ.) ਅੱਜ ਆਈ.ਪੀ.ਐੱਲ. ਦੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ। ਇਸ ਦੌਰਾਨ ਉਸ ਦਾ ਟੀਚਾ ਮੁਕਾਬਲਾ ਜਿੱਤ ਕੇ 9 ਸਾਲਾਂ ਵਿੱਚ ਪਹਿਲੀ ਵਾਰ ਲੀਗ ਗੇੜ ਵਿੱਚ ਟਾਪ-2 ਵਿੱਚ ਰਹਿਣ ਦਾ ਹੋਵੇਗਾ।
ਆਰ.ਸੀ.ਬੀ. 2016 ਦੇ ਸੀਜ਼ਨ ਵਿੱਚ ਉਪ ਜੇਤੂ ਰਹੀ ਸੀ ਪਰ ਉਸ ਤੋਂ ਬਾਅਦ ਉਹ ਕਦੇ ਟਾਪ-2 ਵਿੱਚ ਨਹੀਂ ਰਹੀ ਹੈ। ਟੀਮ ਇਸ ਸਮੇਂ 12 ਮੈਚਾਂ ਵਿੱਚ 17 ਅੰਕਾਂ ਨਾਲ ਟੇਬਲ ਵਿੱਚ ਦੂਜੇ ਸਥਾਨ 'ਤੇ ਹੈ ਅਤੇ ਬਾਕੀ ਦੋ ਮੈਚਾਂ ਵਿੱਚ ਜਿੱਤ ਨਾਲ ਉਹ ਪਹਿਲੇ ਦੋ ਸਥਾਨਾਂ 'ਤੇ ਪਹੁੰਚ ਸਕਦੀ ਹੈ।
ਸ਼ੁੱਕਰਵਾਰ ਦਾ ਮੈਚ ਅਸਲ ਵਿੱਚ ਬੰਗਲੁਰੂ ਟੀਮ ਦਾ ਘਰੇਲੂ ਮੈਚ ਹੋਣਾ ਸੀ ਪਰ ਮਾਨਸੂਨ ਦੀ ਸ਼ੁਰੂਆਤ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਭਾਰਤ-ਪਾਕਿਸਤਾਨ ਫੌਜੀ ਟਕਰਾਅ ਕਾਰਨ ਲੀਗ ਵਿੱਚ ਵਿਘਨ ਪੈਣ ਤੋਂ ਪਹਿਲਾਂ ਆਰ.ਸੀ.ਬੀ. ਸ਼ਾਨਦਾਰ ਫਾਰਮ ਵਿੱਚ ਸੀ ਜਿਸ ਨੇ ਲਗਾਤਾਰ ਚਾਰ ਜਿੱਤਾਂ ਦਰਜ ਕੀਤੀਆਂ। ਪਰ ਲੀਗ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਉਸ ਦੀ ਲੈਅ ਵਿੱਚ ਰੁਕਾਵਟ ਆਈ ਤੇ ਟੀਮ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। 20 ਦਿਨਾਂ ਦੇ ਬ੍ਰੇਕ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਟੀਮ ਆਪਣੀ ਧਾਰ ਨੂੰ ਬਰਕਰਾਰ ਰੱਖਣ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸੰਜਮ ਨਾਲ ਵਰਤੋ ਪਾਣੀ ! ਅੱਜ ਨਹੀਂ ਹੋਵੇਗੀ ਸਪਲਾਈ
ਆਪਣਾ ਪਹਿਲਾ ਆਈ.ਪੀ.ਐੱਲ. ਖਿਤਾਬ ਜਿੱਤਣ ਦੀ ਦੌੜ ਵਿੱਚ ਲੱਗੀ ਆਰ.ਸੀ.ਬੀ. ਨੇ ਹਾਲ ਹੀ ਦੇ ਸਮੇਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਮੇਸ਼ਾ ਵਾਂਗ ਟੀਮ ਦੇ ਭਰੋਸੇਮੰਦ ਖਿਡਾਰੀ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿੱਚ ਹਨ, ਉਨ੍ਹਾਂ ਨੇ 11 ਪਾਰੀਆਂ ਵਿੱਚ 7 ਅਰਧ ਸੈਂਕੜੇ ਲਗਾਏ ਹਨ। ਕਪਤਾਨ ਰਜਤ ਪਾਟੀਦਾਰ, ਟਿਮ ਡੇਵਿਡ ਅਤੇ ਰੋਮਾਰੀਓ ਸ਼ੈਫਰਡ ਨੇ ਸਮੇਂ-ਸਮੇਂ 'ਤੇ ਪਾਵਰ ਹਿੱਟਿੰਗ ਕਰ ਕੇ ਉਸ ਦਾ ਚੰਗਾ ਸਾਥ ਦਿੱਤਾ ਹੈ।
ਕ੍ਰੁਣਾਲ ਪੰਡਯਾ ਅਤੇ ਸੁਯਸ਼ ਸ਼ਰਮਾ ਦੀ ਸਪਿਨ ਜੋੜੀ ਬਹੁਤ ਪ੍ਰਭਾਵਸ਼ਾਲੀ ਰਹੀ ਹੈ, ਜਦੋਂ ਕਿ ਜੋਸ਼ ਹੇਜ਼ਲਵੁੱਡ ਅਤੇ ਯਸ਼ ਦਿਆਲ ਨੇ ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਡੈੱਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਹਾਲਾਂਕਿ ਹੇਜ਼ਲਵੁੱਡ ਇਸ ਮੈਚ ਲਈ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਹ ਆਪਣੇ ਮੋਢੇ ਦੀ ਸੱਟ ਤੋਂ ਉਭਰ ਰਿਹਾ ਹੈ।
ਇਸ ਮੈਚ ਅਤੇ ਉਸ ਤੋਂ ਬਾਅਦ ਵੀ ਆਰ.ਸੀ.ਬੀ. ਦੇ ਜ਼ਿਆਦਾਤਰ ਵਿਦੇਸ਼ੀ ਖਿਡਾਰੀ ਉਪਲਬਧ ਹਨ। ਪਿਛਲੇ ਸਾਲ ਦੀ ਫਾਈਨਲਿਸਟ ਸਨਰਾਈਜ਼ਰਜ਼ ਹੈਦਰਾਬਾਦ, ਲਖਨਊ ਸੁਪਰ ਜਾਇੰਟਸ 'ਤੇ ਛੇ ਵਿਕਟਾਂ ਦੀ ਜਿੱਤ ਤੋਂ ਬਾਅਦ ਮੁਕਾਬਲੇ ਵਿੱਚ ਉਤਰੇਗੀ। ਟੀਮ ਇਸ ਲੈਅ ਨੂੰ ਜਾਰੀ ਰੱਖਣ ਅਤੇ ਸੀਜ਼ਨ ਦਾ ਅੰਤ ਜਿੱਤ ਨਾਲ ਕਰਨ ਦੀ ਕੋਸ਼ਿਸ਼ ਕਰੇਗੀ।
ਧਮਾਕੇਦਾਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ SRH ਦੀ ਮੁਹਿੰਮ ਵਿੱਚ ਰੁਕ-ਰੁਕ ਕੇ ਚੰਗੀਆਂ ਪਾਰੀਆਂ ਖੇਡੀਆਂ ਹਨ ਪਰ ਲਗਾਤਾਰ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ ਹਨ, ਜਿਸ ਕਾਰਨ ਟੀਮ ਟੇਬਲ ਵਿੱਚ ਅੱਠਵੇਂ ਸਥਾਨ 'ਤੇ ਪਹੁੰਚ ਗਈ ਹੈ। ਕਪਤਾਨ ਪੈਟ ਕਮਿੰਸ ਅਤੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਉਨ੍ਹਾਂ ਦੀ ਗੇਂਦਬਾਜ਼ੀ ਯੂਨਿਟ ਸੰਘਰਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਨੂੰ ਲੱਗਾ ਵੱਡਾ ਝਟਕਾ, ਹੋ ਗਈ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਨੂੰ ਲੱਗਾ ਵੱਡਾ ਝਟਕਾ, ਹੋ ਗਈ ਸਖ਼ਤ ਕਾਰਵਾਈ
NEXT STORY