ਬੈਂਗਲੁਰੂ– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਅੱਜ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਜਦੋਂ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰੇਗੀ ਤਾਂ ਉਸਦਾ ਟੀਚਾ ਆਪਣੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ਵਿਚ ਆਪਣੇ ਰਿਕਾਰਡ ਵਿਚ ਸੁਧਾਰ ਕਰਨਾ ਹੋਵੇਗਾ।ਰਾਜਸਥਾਨ ਨੇ ਟਾਸ ਜਿੱਤੀ ਅਤੇ ਬੈਂਗਲੁਰੂ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ।
ਫਿਲਿਪ ਸਾਲਟ ਅਤੇ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 64 ਦੌੜਾਂ ਜੋੜੀਆਂ। ਸਾਲਟ ਨੇ 23 ਗੇਂਦਾਂ ਵਿੱਚ 4 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਦੇਵਦੱਤ ਪਡਿੱਕਲ ਨਾਲ ਮਿਲ ਕੇ ਸਕੋਰ 100 ਤੋਂ ਪਾਰ ਕਰ ਦਿੱਤਾ। ਇਸ ਦੌਰਾਨ, ਵਿਰਾਟ 33 ਗੇਂਦਾਂ ਵਿੱਚ ਸੀਜ਼ਨ ਦਾ ਆਪਣਾ 5ਵਾਂ ਅਰਧ ਸੈਂਕੜਾ ਲਗਾਉਣ ਵਿੱਚ ਸਫਲ ਰਿਹਾ। ਉਸਨੇ ਪਿਛਲੀਆਂ 9 ਪਾਰੀਆਂ ਵਿੱਚ 5 ਵਾਰ 50 ਤੋਂ ਵੱਧ ਸਕੋਰ ਬਣਾਏ ਹਨ। ਇਸ ਦੀ ਬਦੌਲਤ ਬੈਂਗਲੁਰੂ ਨੇ ਰਾਜਸਥਾਨ ਨੂੰ 206 ਦੌੜਾਂ ਦਾ ਟੀਚਾ ਦਿੱਤਾ।
ਟੀਮਾਂ:
ਰਾਜਸਥਾਨ ਰਾਇਲਜ਼ (ਪਲੇਇੰਗ ਇਲੈਵਨ): ਯਸ਼ਸਵੀ ਜੈਸਵਾਲ, ਸ਼ੁਭਮ ਦੂਬੇ, ਨਿਤੀਸ਼ ਰਾਣਾ, ਰਿਆਨ ਪਰਾਗ (ਸੀ), ਧਰੁਵ ਜੁਰੇਲ (ਡਬਲਯੂ), ਸ਼ਿਮਰੋਨ ਹੇਟਮਾਇਰ, ਵਨਿੰਦੂ ਹਸਾਰੰਗਾ, ਜੋਫਰਾ ਆਰਚਰ, ਫਜ਼ਲਹਕ ਫਾਰੂਕੀ, ਤੁਸ਼ਾਰ ਦੇਸ਼ਪਾਂਡੇ, ਸੰਦੀਪ ਸ਼ਰਮਾ
ਰਾਇਲ ਚੈਲੰਜਰਜ਼ ਬੈਂਗਲੁਰੂ (ਪਲੇਇੰਗ ਇਲੈਵਨ): ਫਿਲਿਪ ਸਾਲਟ, ਵਿਰਾਟ ਕੋਹਲੀ, ਰਜਤ ਪਾਟੀਦਾਰ (ਸੀ), ਦੇਵਦੱਤ ਪਡੀਕਲ, ਜਿਤੇਸ਼ ਸ਼ਰਮਾ (ਡਬਲਯੂ), ਟਿਮ ਡੇਵਿਡ, ਕਰੁਣਾਲ ਪੰਡਯਾ, ਰੋਮਾਰੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ
ਲੱਕੀ ਹੈ ਅੱਜ ਦਾ ਦਿਨ : ਸਚਿਨ ਦੇ ਜਨਮਦਿਨ ਤੇ ਬਣੇ ਹਨ ਕਮਾਲ ਦੇ ਰਿਕਾਰਡ, ਜਾਣੋ
NEXT STORY