ਲਖਨਊ- ਦਿੱਲੀ ਕੈਪੀਟਲਸ ਦਾ ਨੌਜਵਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਦੇਸ਼ ਦੇ ਕਿਸੇ ਵੀ ਹੋਰ ਕ੍ਰਿਕਟਰ ਦੀ ਤਰ੍ਹਾਂ ਭਵਿੱਖ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਦੀ ਇੱਛਾ ਰੱਖਦਾ ਹੈ ਪਰ ਉਸ ਨੇ ਕਿਹਾ ਕਿ ਅਜੇ ਉਸਦਾ ਟੀਚਾ ਇਸ ਸਾਲ ਆਪਣੀ ਟੀਮ ਨੂੰ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟਰਾਫੀ ਜਿਤਾਉਣ ਵਿਚ ਮਦਦ ਕਰਨਾ ਹੈ। ਇਸ 22 ਸਾਲਾ ਖਿਡਾਰੀ ਨੇ 36 ਗੇਂਦਾਂ ਵਿਚ 51 ਦੌੜਾਂ ਬਣਾ ਕੇ ਦਿੱਲੀ ਨੂੰ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ’ਤੇ 8 ਵਿਕਟਾਂ ਨਾਲ ਜਿੱਤ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਪੋਰੇਲ ਨੇ ਕਿਹਾ,‘‘ਮੈਂ ਆਪਣੀ ਹਰ ਪਾਰੀ ਦਾ ਮਜ਼ਾ ਲੈ ਰਿਹਾ ਹਾਂ, ਹਰ ਪਾਰੀ ਵਿਚ ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਭਵਿੱਖ ਦੀ ਯੋਜਨਾ ਭਾਰਤ ਲਈ ਖੇਡਣਾ, ਲੰਬੇ ਸਮੇਂ ਤੱਕ ਦੇਸ਼ ਲਈ ਖੇਡਣਾ ਹੈ ਪਰ ਮੌਜੂਦਾ ਸਮੇਂ ਵਿਚ ਮੇਰਾ ਪੂਰਾ ਧਿਅਨ ਆਈ. ਪੀ. ਐੱਲ. ਟਰਾਫੀ ਜਿੱਤਣ ’ਤੇ ਹੈ। ਮੈਂ ਟਰਾਫੀ ਜਿੱਤਣ ਵਿਚ ਵੀ ਟੀਮ ਦੀ ਮਦਦ ਕਿਵੇਂ ਕਰ ਸਕਦਾ ਹਾਂ, ਮੈਂ ਟੀਮ ਲਈ ਕਿਵੇਂ ਯੋਗਦਾਨ ਦੇ ਸਕਦਾ ਹਾਂ, ਇਹ ਅਜੇ ਬਹੁਤ ਮਾਇਨੇ ਰੱਖਦਾ ਹੈ।’’
ਮੈਗਾ ਨਿਲਾਮੀ ਤੋਂ ਬਾਅਦ ਟੀਮਾਂ ਤੇ ਖਿਡਾਰੀ ਨਵੇਂ ਹੋਣ ਕਾਰਨ ਘਰੇਲੂ ਮੈਦਾਨ ਦਾ ਫਾਇਦਾ ਨਹੀਂ : ਦ੍ਰਾਵਿੜ
NEXT STORY