ਸਪੋਰਟਸ ਡੈਸਕ : ਆਈ.ਪੀ.ਐੱਲ. 2026 ਦੇ ਵਿਚਕਾਰ ਦਿੱਲੀ ਕੈਪੀਟਲਸ (DC) ਲਈ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਸੱਟ ਤੋਂ ਉੱਭਰਨ ਤੋਂ ਬਾਅਦ 'ਰੀਟਰਨ ਟੂ ਪਲੇ' ਦੀ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਟੀਮ ਦੀ ਗੇਂਦਬਾਜ਼ੀ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 25 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੈ ਤੇ ਸਟਾਰ ਕ੍ਰਿਕਟਰ ਦੀ ਵਾਪਸੀ ਦਿੱਲੀ ਕੈਪੀਟਲਜ਼ ਦੀ ਕਿਸੇ ਮੁਰਾਦ ਦੇ ਪੂਰੀ ਹੋਣ ਵਾਂਗ ਹੈ।
ਸੱਟ ਕਾਰਨ ਬਾਹਰ ਸਨ ਸਟਾਰਕ
ਸਟਾਰਕ ਨੂੰ ਆਸਟ੍ਰੇਲੀਆਈ ਸੀਜ਼ਨ ਅਤੇ ਬੀ.ਬੀ.ਐੱਲ. (BBL) 2025-26 ਦੌਰਾਨ ਮੋਢੇ ਅਤੇ ਕੂਹਣੀ ਵਿੱਚ ਸੱਟ ਲੱਗੀ ਸੀ। ਹਾਲਾਂਕਿ, ਹੁਣ ਉਹ ਪੂਰੀ ਤਰ੍ਹਾਂ ਫਿੱਟ ਹੋ ਚੁੱਕੇ ਹਨ ਅਤੇ ਸਿਡਨੀ ਵਿੱਚ ਟ੍ਰੇਨਿੰਗ ਕਰਦੇ ਹੋਏ ਹੌਲੀ-ਹੌਲੀ ਆਪਣਾ ਅਭਿਆਸ ਵਧਾ ਰਹੇ ਹਨ। ਇਹ ਦਿੱਲੀ ਦੀ ਟੀਮ ਲਈ ਬੇਹੱਦ ਅਹਿਮ ਖ਼ਬਰ ਮੰਨੀ ਜਾ ਰਹੀ ਹੈ।
ਕਦੋਂ ਹੋਵੇਗੀ ਮੈਦਾਨ 'ਤੇ ਵਾਪਸੀ?
ਰਿਪੋਰਟਾਂ ਅਨੁਸਾਰ ਮਿਸ਼ੇਲ ਸਟਾਰਕ 24 ਅਪ੍ਰੈਲ ਨੂੰ ਦਿੱਲੀ ਪਹੁੰਚਣਗੇ ।। ਹਾਲਾਂਕਿ, ਉਹ ਦਿੱਲੀ ਦੇ ਅਗਲੇ ਦੋ ਮਹੱਤਵਪੂਰਨ ਮੁਕਾਬਲੇ—25 ਅਪ੍ਰੈਲ ਨੂੰ ਪੰਜਾਬ ਕਿੰਗਜ਼ ਅਤੇ 27 ਅਪ੍ਰੈਲ ਨੂੰ ਆਰ.ਸੀ.ਬੀ. ਵਿਰੁੱਧ ਖੇਡ ਸਕਦੇ ਹਨ।
ਦਿੱਲੀ ਦੀ ਗੇਂਦਬਾਜ਼ੀ ਨੂੰ ਮਿਲੇਗਾ ਸਹਾਰਾ
ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਸ ਦਾ ਪ੍ਰਦਰਸ਼ਨ ਹੁਣ ਤੱਕ ਮਿਲਿਆ-ਜੁਲਿਆ ਰਿਹਾ ਹੈ। ਟੀਮ 6 ਮੈਚਾਂ ਵਿੱਚ 3 ਜਿੱਤਾਂ ਅਤੇ 3 ਹਾਰਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ। ਹਾਲ ਹੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਟੀਮ ਦੇ ਗੇਂਦਬਾਜ਼ਾਂ ਨੇ 243 ਦੌੜਾਂ ਲੁਟਾਈਆਂ ਸਨ। ਅਜਿਹੇ ਵਿੱਚ ਸਟਾਰਕ ਦੀ ਵਾਪਸੀ ਟੀਮ ਲਈ 'ਗੇਮ-ਚੇਂਜਰ' ਸਾਬਤ ਹੋ ਸਕਦੀ ਹੈ।
ਕਿਸ ਖਿਡਾਰੀ ਦੀ ਹੋਵੇਗੀ ਛੁੱਟੀ?
ਸਟਾਰਕ ਦੀ ਪਲੇਇੰਗ-11 ਵਿੱਚ ਵਾਪਸੀ ਤੋਂ ਬਾਅਦ ਦਿੱਲੀ ਨੂੰ ਇੱਕ ਵਿਦੇਸ਼ੀ ਖਿਡਾਰੀ ਨੂੰ ਬਾਹਰ ਕਰਨਾ ਪਵੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਟੀਮ ਓਪਨਰ ਪਥੁਮ ਨਿਸਾਂਕਾ ਨੂੰ ਬਾਹਰ ਬਿਠਾ ਸਕਦੀ ਹੈ, ਜਦੋਂ ਕਿ ਟ੍ਰਿਸਟਨ ਸਟੱਬਸ, ਡੇਵਿਡ ਮਿਲਰ ਅਤੇ ਲੁੰਗੀ ਐਨਗਿਡੀ ਵਰਗੇ ਖਿਡਾਰੀਆਂ ਦੀ ਭੂਮਿਕਾ ਅਹਿਮ ਬਣੀ ਰਹੇਗੀ।
IPL 2026 ਵਿਚਾਲੇ ਪਸਰਿਆ ਸੋਗ! ਭਾਰਤੀ ਕ੍ਰਿਕਟਰ ਦੀ ਮਾਂ ਦਾ ਦੇਹਾਂਤ, ਨਹੀਂ ਖੇਡੇਗਾ ਅਗਲਾ ਮੈਚ
NEXT STORY