ਸਪੋਰਟਸ ਡੈਸਕ- ਆਈਪੀਐੱਲ 2026 ਲਈ ਖਿਡਾਰੀਆਂ ਦੀ ਨਿਲਾਮੀ ਜਾਰੀ ਹੈ। ਇਸ ਵਾਰ ਖਿਡਾਰੀਆਂ ਨੇ ਵੱਡੀ ਬੋਲੀ ਲੱਗ ਰਹੀ ਹੈ। ਇਸ ਨਿਲਾਮੀ 'ਚ ਹੁਣ ਤਕ ਕੈਮਰਨ ਗ੍ਰੀਨ 25.20 'ਚ ਵਿਕਿਆ ਹੈ ਜਦਕਿ ਮਥੀਸ਼ਾ ਪਾਥੀਰਾਨਾ 18 ਕਰੋੜ ਰੁਪਏ 'ਚ ਵਿਕਿਆ।
ਇਸ ਵਿਚਾਲੇ ਵੈਂਕਟੇਸ਼ ਅਈਅਰ ਲਈ ਬੁਰੀ ਖਬਰ ਸਾਹਮਣੇ ਆਈ ਹੈ। ਵੈਂਕਟੇਸ਼ ਅਈਅਰ ਨੂੰ ਇਸ ਨਿਲਾਮੀ 'ਚ ਘਾਟਾ ਪੈ ਗਿਆ ਹੈ। ਆਈਪੀਐੱਲ 2025 ਦੀ ਨਿਲਾਮੀ 'ਚ ਵੈਂਕਟੇਸ਼ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 23.75 ਕਰੋੜ ਰੁਪਏ ਦੀ ਵੱਡੀ ਬੋਲੀ 'ਤੇ ਖਰੀਦਿਆ ਸੀ ਪਰ ਇਸ ਵਾਰ ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ 7 ਕਰੋੜ ਰੁਪਏ 'ਚ ਖਰੀਦਿਆ ਹੈ। ਇਸ ਤਰ੍ਹਾਂ ਉਸ ਨੂੰ ਪੌਣੇ 17 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵੈਂਕਟੇਸ਼ ਨਵੀਂ ਟੀਮ ਆਰਸੀਬੀ ਲਈ ਕਿੰਨੇ ਫਾਇਦੇਮੰਦ ਸਾਬਤ ਹੁੰਦੇ ਹਨ।
IPL 2026 Auction LIVE: 30 ਲੱਖ ਬੇਸ ਪ੍ਰਾਈਸ ਵਾਲੇ ਪਲੇਅਰ ਦੀ ਚਮਕੀ ਕਿਸਮਤ, 14.20 ਕਰੋੜ 'ਚ ਵਿਕਿਆ
NEXT STORY