ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੀ ਮਿੰਨੀ ਨਿਲਾਮੀ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਇਹ ਹਾਈ-ਵੋਲਟੇਜ ਨਿਲਾਮੀ ਕੱਲ੍ਹ 16 ਦਸੰਬਰ ਨੂੰ UAE ਦੇ ਅਬੂ ਧਾਬੀ ਵਿੱਚ ਦੁਪਹਿਰ 2:30 ਵਜੇ (IST) ਸ਼ੁਰੂ ਹੋਵੇਗੀ। ਇਸ ਇੱਕ ਦਿਨ ਦੀ ਆਕਸ਼ਨ ਵਿੱਚ ਸਾਰੀਆਂ 10 ਫ੍ਰੈਂਚਾਇਜ਼ੀਆਂ ਆਪਣੀਆਂ ਟੀਮਾਂ ਨੂੰ ਅੰਤਿਮ ਰੂਪ ਦੇਣ ਲਈ ਰਣਨੀਤਕ ਬੋਲੀਆਂ ਲਗਾਉਂਦੀਆਂ ਨਜ਼ਰ ਆਉਣਗੀਆਂ।
ਕੁੱਲ 77 ਸਲੌਟਾਂ ਲਈ ਲੱਗੇਗੀ ਬੋਲੀ
IPL 2026 ਨਿਲਾਮੀ ਵਿੱਚ ਕੁੱਲ 77 ਸਲੌਟ ਉਪਲਬਧ ਹਨ। ਸਾਰੀਆਂ ਟੀਮਾਂ ਦੇ ਪਰਸ ਵਿੱਚ ਕੁੱਲ ਮਿਲਾ ਕੇ 237.55 ਕਰੋੜ ਰੁਪਏ ਬਚੇ ਹਨ। ਨਿਲਾਮੀ ਲਈ ਅੰਤਿਮ ਸੂਚੀ ਵਿੱਚ ਕੁੱਲ 350 ਕ੍ਰਿਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਸਿਰਫ਼ 77 ਖਿਡਾਰੀਆਂ ਦੀ ਕਿਸਮਤ ਚਮਕੇਗੀ।
ਸਭ ਤੋਂ ਵੱਡਾ ਪਰਸ
ਕੋਲਕਾਤਾ ਨਾਈਟ ਰਾਈਡਰਜ਼ (KKR) ਇਸ ਨਿਲਾਮੀ ਵਿੱਚ ਸਭ ਤੋਂ ਵੱਧ ਚਰਚਾ ਵਿੱਚ ਹੈ, ਕਿਉਂਕਿ ਉਨ੍ਹਾਂ ਕੋਲ 64.3 ਕਰੋੜ ਰੁਪਏ ਦਾ ਸਭ ਤੋਂ ਵੱਡਾ ਪਰਸ ਅਤੇ 13 ਖਾਲੀ ਸਲੌਟ ਹਨ।
ਬਾਕੀ ਟੀਮਾਂ ਦਾ ਪਰਸ
ਚੇਨਈ ਸੁਪਰ ਕਿੰਗਜ਼ (CSK) ਕੋਲ 43.4 ਕਰੋੜ ਰੁਪਏ, ਸਨਰਾਈਜ਼ਰਜ਼ ਹੈਦਰਾਬਾਦ (SRH) ਕੋਲ 25.5 ਕਰੋੜ ਰੁਪਏ, ਲਖਨਊ ਸੁਪਰ ਜਾਇੰਟਸ (LSG) ਕੋਲ 22.95 ਕਰੋੜ ਰੁਪਏ ਅਤੇ ਦਿੱਲੀ ਕੈਪੀਟਲਸ (DC) ਕੋਲ 21.8 ਕਰੋੜ ਰੁਪਏ ਬਚੇ ਹਨ।
ਸਭ ਤੋਂ ਘੱਟ ਪੈਸਾ
ਦੂਜੇ ਪਾਸੇ, ਮੁੰਬਈ ਇੰਡੀਅਨਜ਼ (MI) ਕੋਲ ਸਿਰਫ਼ 2.75 ਕਰੋੜ ਰੁਪਏ ਬਚੇ ਹਨ। ਇੰਨੇ ਘੱਟ ਪਰਸ ਦੇ ਨਾਲ ਉਤਰਨ ਵਾਲੀਆਂ ਟੀਮਾਂ ਨੂੰ ਸਸਤੇ ਅਤੇ ਸਮਾਰਟ ਵਿਕਲਪਾਂ 'ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ।
ਨਿਲਾਮੀ ਵਿੱਚ ਵੱਡੇ ਨਾਮ
ਇਸ ਵਾਰ ਨਿਲਾਮੀ ਪੂਲ ਵਿੱਚ ਕਈ ਵੱਡੇ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ ਆਸਟ੍ਰੇਲੀਆਈ ਆਲਰਾਊਂਡਰ ਕੈਮਰਨ ਗ੍ਰੀਨ ਸਭ ਤੋਂ ਵੱਡੇ ਆਕਰਸ਼ਣ ਮੰਨੇ ਜਾ ਰਹੇ ਹਨ। ਉਨ੍ਹਾਂ ਤੋਂ ਇਲਾਵਾ, ਵੈਂਕਟੇਸ਼ ਅਈਅਰ, ਰਵੀ ਬਿਸ਼ਨੋਈ, ਕੁਇੰਟਨ ਡੀ ਕੌਕ, ਡੇਵਿਡ ਮਿਲਰ ਅਤੇ ਸਟੀਵ ਸਮਿਥ ਵਰਗੇ ਖਿਡਾਰੀਆਂ 'ਤੇ ਵੀ ਭਾਰੀ ਬੋਲੀ ਲੱਗਣ ਦੀ ਉਮੀਦ ਹੈ।
ਗੈਰਹਾਜ਼ਰ ਖਿਡਾਰੀ
ਇਸ ਨਿਲਾਮੀ ਵਿੱਚ ਗਲੇਨ ਮੈਕਸਵੈਲ ਅਤੇ ਫਾਫ ਡੂ ਪਲੇਸਿਸ ਵਰਗੇ ਤਜਰਬੇਕਾਰ ਵਿਦੇਸ਼ੀ ਖਿਡਾਰੀ ਹਿੱਸਾ ਨਹੀਂ ਲੈ ਰਹੇ ਹਨ। ਉਨ੍ਹਾਂ ਦੀ ਗੈਰ-ਮੌਜੂਦਗੀ ਕਾਰਨ ਬਾਕੀ ਟਾਪ ਖਿਡਾਰੀਆਂ ਦੀ ਕੀਮਤ ਹੋਰ ਵਧ ਸਕਦੀ ਹੈ।
ਦੁਬਈ ਕੈਪੀਟਲਜ਼ ਨੂੰ ਹਰਾ ਕੇ ਡੇਜ਼ਰਟ ਵਾਈਪਰਜ਼ ILT20 ਪਲੇਆਫ ਵਿੱਚ ਅੱਗੇ ਵਧਿਆ
NEXT STORY