ਕੋਲਕਾਤਾ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੀ ਨਿਲਾਮੀ 'ਚ ਭਾਵੇਂ ਹੀ ਵੈਸਟਇੰਡੀਜ਼ ਦੇ ਖਿਡਾਰੀਆਂ ਨੇ ਮੋਟੀ ਕਮਾਈ ਕੀਤੀ ਹੋਵੇ ਪਰ ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਕਿਹਾ ਕਿ ਹੁਣ ਸਮਾਂ ਕੌਮਾਂਤਰੀ ਕ੍ਰਿਕਟ 'ਤੇ ਧਿਆਨ ਦੇਣ ਦਾ ਹੈ ਕਿਉਂਕਿ ਉਨ੍ਹਾਂ ਦੀ ਟੀਮ ਭਾਰਤ ਤੋਂ ਟੀ-20 ਸੀਰੀਜ਼ ਜਿੱਤਣਾ ਚਾਹੁੰਦੀ ਹੈ। ਆਈ. ਪੀ. ਐੱਲ. ਨਿਲਾਮੀ 'ਚ ਵੈਸਟਇੰਡੀਜ਼ ਦੇ ਖਿਡਾਰੀਆਂ 'ਤੇ ਵੱਡੀਆਂ-ਵੱਡੀਆਂ ਬੋਲੀਆਂ ਲਗੀਆਂ। ਕੁਲ 14 ਕੈਰੇਬੀਆਈ ਖਿਡਾਰੀਆਂ ਨੂੰ ਚੁਣਿਆ ਗਿਆ ਜਦਕਿ ਪੋਲਾਰਡ, ਸੁਨੀਲ ਨਾਰਾਇਣ ਤੇ ਆਂਦਰੇ ਰਸੇਲ ਨੂੰ ਉਨ੍ਹਾਂ ਦੀਆਂ ਫ੍ਰੈਂਚਾਈਜ਼ੀ ਟੀਮਾਂ ਨੇ ਪਹਿਲਾਂ ਹੀ 'ਰਿਟੇਨ' ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : 'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ
ਪੋਲਾਰਡ ਨੇ ਭਾਰਤ ਦੇ ਖ਼ਿਲਾਫ਼ ਪਹਿਲੇ ਟੀ-20 ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ ਕਿ ਉਹ (ਆਈ. ਪੀ. ਐੱਲ. ਨਿਲਾਮੀ) ਖ਼ਤਮ ਹੋ ਚੁੱਕੀ ਹੈ ਤੇ ਹੁਣ ਕੌਮਾਂਤਰੀ ਕ੍ਰਿਕਟ ਦਾ ਸਮਾਂ ਹੈ। ਜਦੋਂ ਆਈ. ਪੀ. ਐੱਲ. ਹੋਵੇਗਾ ਤਾਂ ਉਹ ਉਸ 'ਤੇ ਧਿਆਨ ਦੇਣਗੇ ਪਰ ਫਿਲਹਾਲ ਸਾਨੂੰ ਵੈਸਟਇੰਡੀਜ਼ ਦੀ ਨੁਮਾਇੰਦਗੀ ਕਰਨ 'ਤੇ ਧਿਆਨ ਦੇਣਾ ਹੈ ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ।
ਇਹ ਵੀ ਪੜ੍ਹੋ : ਸਰਦਰੁੱਤ ਓਲੰਪਿਕ 'ਚ ਭਾਰਤੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ, ਰੇਸ ਪੂਰੀ ਨਹੀਂ ਕਰ ਸਕੇ ਆਰਿਫ਼
ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲ ਪੂਰਨ ਨੂੰ ਖ਼ਰਾਬ ਫਾਰਮ 'ਚ ਹੋਣ ਦੇ ਬਾਵਜੂਦ ਸਨਰਾਈਜ਼ਰਜ਼ ਹੈਦਰਾਬਾਦ ਨੇ 10.75 ਕਰੋੜ ਰੁਪਏ 'ਚ ਖ਼ਰੀਦਿਆ। ਉਹ ਵੈਸਟਇੰਡੀਜ਼ ਦੇ ਖਿਡਾਰੀਆਂ 'ਚੋਂ ਸਭ ਤੋਂ ਮੋਟੀ ਰਕਮ 'ਤੇ ਵਿਕੇ। ਪੋਲਾਰਡ ਤੋਂ ਪੁੱਛਿਆ ਗਿਆ ਕਿ ਕੀ ਖਿਡਾਰੀ ਇਸ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਮੋਟੀ ਕਮਾਈ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਕਿਹਾ ਕਿ ਮੈਂ ਅਜਿਹਾ ਨਹੀਂ ਕਹਾਂਗਾ। ਜਦੋਂ ਵੀ ਉਨ੍ਹਾਂ ਨੂੰ ਆਪਣੀ ਕੌਮਾਂਤਰੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ, ਉਹ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ
NEXT STORY