ਨਵੀਂ ਦਿੱਲੀ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਦੇ ਸ਼ੁਰੂਆਤੀ 5 ਹਫਤਿਆਂ ’ਚ ਇਸ ਦਿਲਚਸਪ 20-20 ਟੂਰਨਾਮੈਂਟ ਨੂੰ ਇਸ ਦੇ ਡਿਜ਼ੀਟਲ ਸਟ੍ਰੀਮਿੰਗ ਸਾਂਝੇਦਾਰ ਜੀਓ ਸਿਨੇਮਾ ਦੀ ਐਪ ’ਤੇ 1300 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ। ਜੀਓ ਸਿਨੇਮਾ ਐਪ ’ਤੇ ਇਸ ਦੌਰਾਨ ਪ੍ਰਤੀ ਦਰਸ਼ਕ ਔਸਤ ਸਮਾਂ 60 ਮਿੰਟ ਤੱਕ ਪਹੁੰਚ ਗਿਆ। ਜੀਓ ਸਿਨੇਮਾ ’ਚ ਇਸ ਦੌਰਾਨ 5 ਦਿਨ ’ਚ 2 ਵਾਰ ਸਭ ਤੋਂ ਵੱਧ ਦਰਸ਼ਕਾਂ ਦਾ ਆਈ. ਪੀ. ਐੱਲ. ਰਿਕਾਰਡ ਵੀ ਟੁੱਟਿਆ।
ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ 12 ਅਪ੍ਰੈਲ ਨੂੰ ਹੋਏ ਮੈਚ ਦੌਰਾਨ ਇਕ ਹੀ ਸਮੇਂ ’ਚ ਸਭ ਤੋਂ ਵੱਧ 2 ਕਰੋੜ 23 ਲੱਖ ਲੋਕ ਜੀਓ ਸਿਨੇਮਾ ਐਪ ’ਤੇ ਇਸ ਮੈਚ ਨੂੰ ਦੇਖ ਰਹੇ ਸਨ। ਇਸ ਦੇ 5 ਦਿਨ ਬਾਅਦ ਸੁਪਰ ਕਿੰਗਜ਼ ਅਤੇ ਰਾਇਲਸ ਚੈਲੰਜ਼ਰਸ ਬੈਂਗਲੁਰੂ ਵਿਚਾਲੇ ਮੁਕਾਬਲੇ ਦੌਰਾਨ ਦਰਸ਼ਕਾਂ ਦੀ ਗਿਣਤੀ ਪਿਛਲੇ ਰਿਕਾਰਡ ਨੂੰ ਤੋੜਦੇ ਹੋਏ 2 ਕਰੋੜ 40 ਲੱਖ ਦਰਸ਼ਕਾਂ ਦੇ ਅੰਕੜੇ ਨੂੰ ਛੂਹਣ ’ਚ ਸਫਲ ਰਹੀ।
ਰਿੰਕੂ ਸਿੰਘ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਤੋਂ ਜ਼ਿਆਦਾ ਦੂਰ ਨਹੀਂ : ਹਰਭਜਨ
NEXT STORY