ਨਵੀਂ ਦਿੱਲੀ (ਭਾਸ਼ਾ)- ਸਾਬਕਾ ਸਪਿਨਰ ਹਰਭਜਨ ਸਿੰਘ ਨੂੰ ਉਮੀਦ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਸ ਦਾ ਖੱਬੇ ਹੱਥ ਦਾ ਬੱਲੇਬਾਜ਼ ਰਿੰਕੂ ਸਿੰਘ ਛੋਟੇ ਫਾਰਮੈੱਟ ’ਚ ਜਲਦ ਹੀ ਜਗ੍ਹਾ ਬਣਾਏਗਾ। ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਨੇ 11 ਮੈਚਾਂ ’ਚ 151 ਦੇ ਸਟ੍ਰਾਈਕ ਰੇਟ ਨਾਲ 337 ਦੌੜਾਂ ਬਣਾ ਕੇ ਖੁਦ ਨੂੰ ਫਿਨਿਸ਼ਰ ਦੇ ਰੂਪ ’ਤ ਸਥਾਪਿਤ ਕੀਤਾ ਹੈ।
ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਦੀ ਕੈਪ (ਟੀਮ ਲਈ ਡੈਬਿਊ) ਜਲਦ ਹੀ ਰਿੰਕੂ ਦੇ ਸਿਰ ’ਤੇ ਹੋਵੇਗੀ। ਉਹ ਪ੍ਰੇਰਣਾਦਾਈ ਖਿਡਾਰੀ ਹੈ। ਉਹ ਅੱਜ ਜਿੱਥੇ ਹੈ, ਉੱਥੇ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਆਪਣੇ ਉੱਪਰ ਇਹ ਵਿਸ਼ਵਾਸ ਰੱਖਣ ਲਈ ਉਸ ਨੂੰ ਪੂਰਾ ਸਿਹਰਾ ਜਾਂਦਾ ਹੈ।
Wrestlers Protest; WFI ਮੁਖੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ SIT ਦਾ ਗਠਨ: ਦਿੱਲੀ ਪੁਲਸ
NEXT STORY