ਸਪੋਰਟਸ ਡੈਸਕ– ਕੋਰੋਨਾ ਲਾਗ ਮਹਾਮਾਰੀ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਹੋਏ ਆਈ.ਪੀ.ਐੱਲ. 2020 ਦੇ 26 ਸਤੰਬਰ ਤੋਂ 6 ਨਵੰਬਰ ਤਕ ਖੇਡੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ, ਅਜੇ ਇਸ ਬਾਰੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਪਰ ਰਿਪੋਰਟਾਂ ਮੁਤਾਬਕ, ਇਸ ਟੂਰਨਾਮੈਂਟ ਨੂੰ ਇਕ ਹਫ਼ਤਾ ਹੋਰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਆਈ.ਪੀ.ਐੱਲ. ਇਕ ਹਫ਼ਤਾ ਹੋਰ ਦੇਰ ਨਾਲ ਸ਼ੁਰੂ ਹੋਵੇਗਾ।
ਦਰਅਸਲ, ਖ਼ਬਰ ਮੁਤਾਬਕ, ਬ੍ਰਾਡਕਾਸਟਰ ਸਟਾਰ ਦੀਵਾਲੀ ਦੇ ਹਫ਼ਤੇ ’ਚ ਵਿਗਿਆਪਨਾਂ ਰਾਹੀਂ ਜ਼ਿਆਦਾ ਮੁਨਾਫਾ ਕਮਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਹ ਚਾਹੁੰਦੇ ਹਨ ਕਿ ਬੀ.ਸੀ.ਸੀ.ਆਈ. ਇਸ ਸ਼ਡਿਊਲ ਨੂੰ ਨਵੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਤਕ ਲੈ ਕੇ ਜਾਵੇ। ਸ਼ਡਿਊਲ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰ ਆਈ.ਪੀ.ਐੱਲ. ’ਚ ਜ਼ਿਆਦਾਤਰ ਮੈਚ ਦੁਪਹਿਰ ਦੇ ਸਮੇਂ ਹੋਣਗੇ, ਜੋ ਰੇਟਿੰਗ ਨੂੰ ਪ੍ਰਭਾਵਿਤ ਕਰਨਗੇ।
ਹਾਲਾਂਕਿ, ਇਕ ਰਿਪੋਰਟ ’ਚ ਫ੍ਰੈਂਚਾਈਜ਼ੀ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਅਬੁਧਾਬੀ ’ਚ ਹੋਟਲ, ਕੁਆਰੰਟਾਈਨ ਦੀ ਪ੍ਰਕਿਰਿਆ, ਉਥੇ ਜਾਣ ਦੀ ਯੋਜਨਾ ਆਦਿ ਨੂੰ ਲੈ ਕੇ ਸਭ ਕੁਝ ਤੈਅ ਕਰ ਲਿਆ ਹੈ। ਉਥੋਂ ਹੀ ਸਿਹਤ ਗਾਈਡਲਾਇੰਜ਼ ਦੀ ਪਾਲਨਾ ਕਰਨੀ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਉਹ ਯੂ.ਏ.ਈ. ਰਵਾਨਾ ਹੋਣ ਤੋਂ ਪਹਿਲਾਂ ਆਪਣੇ ਦੇਸ਼ ’ਚ ਹੀ ਕੋਰੋਨਾ ਟੈਸਟ ਕਰਵਾਉਣਗੇ ਅਤੇ ਫਿਰ ਯੂ.ਏ.ਈ. ਲਈ ਰਵਾਨਾ ਹੋਣਗੇ।
ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’
NEXT STORY