ਸਪੋਰਟਸ ਡੈਸਕ- ਵਿਰਾਟ ਕੋਹਲੀ ਆਪਣੇ ਸ਼ਾਨਦਾਰ ਟੈਸਟ ਕਰੀਅਰ ਤੋਂ ਸੰਨਿਆਸ ਲੈਣ ਤੋਂ ਬਾਅਦ ਅੱਜ ਪਹਿਲੀ ਵਾਰ ਮੈਦਾਨ 'ਤੇ ਉੱਤਰਨ ਜਾ ਰਹੇ ਹਨ। ਅੱਜ ਆਈ.ਪੀ.ਐੱਲ. ਦੇ ਮੁਕਾਬਲੇ, ਜੋ ਕਿ ਭਾਰਤ-ਪਾਕਿ ਦਰਮਿਆਨ ਬਣੇ ਹੋਏ ਤਣਾਅ ਕਾਰਨ ਮੁਲਤਵੀ ਕਰ ਦਿੱਤੇ ਗਏ ਸੀ, ਦੁਬਾਰਾ ਸ਼ੁਰੂ ਹੋਣ ਜਾ ਰਹੇ ਹਨ। ਅੱਜ ਕੋਹਲੀ ਦੀ ਰਾਇਲ ਚੈਲੰਜਰਜ਼ ਬੰਗਲੁਰੂ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।
ਇਸ ਦੌਰਾਨ ਵਿਰਾਟ ਦੇ ਸਨਮਾਨ ਲਈ ਅੱਜ ਮੈਚ ਤੋਂ ਪਹਿਲਾਂ ਇਕ ਸ਼ਾਨਦਾਰ ਜਸ਼ਨ ਖ਼ਤਰੇ ਵਿੱਚ ਪੈ ਸਕਦਾ ਹੈ। ਭਾਰੀ ਮੀਂਹ ਕਾਰਨ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰ.ਸੀ.ਬੀ.) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025 ਦਾ ਮੈਚ ਰੱਦ ਹੋਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ- PM ਮੋਦੀ ਨੇ 'ਗੋਲਡਨ ਬੁਆਏ' ਨੀਰਜ ਚੋਪੜਾ ਨੂੰ ਦਿੱਤੀ ਵਧਾਈ, ਕਿਹਾ- ''ਭਾਰਤ ਨੂੰ ਤੁਹਾਡੇ 'ਤੇ ਮਾਣ ਹੈ...'
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਟਾਸ ਦੇ ਸਮੇਂ ਮੀਂਹ ਪੈਣ ਦੀ 71 ਫ਼ੀਸਦੀ ਸੰਭਾਵਨਾ ਹੈ, ਜੋ ਕਿ ਰਾਤ ਤੱਕ ਜਾਰੀ ਰਹੇਗਾ। ਬੰਗਲੁਰੂ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।
ਚਿਨਾਸਵਾਮੀ ਸਟੇਡੀਅਮ ਭਾਵੇਂ ਵਿਸ਼ਵ ਪੱਧਰੀ ਡਰੇਨੇਜ ਸਿਸਟਮ ਨਾਲ ਲੈਸ ਹੈ, ਪਰ ਜੇਕਰ ਸ਼ਾਮ ਤੱਕ ਮੀਂਹ ਪੈਂਦਾ ਰਿਹਾ ਤਾਂ ਇਹ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਸਕਦਾ ਹੈ। ਇਹ ਮੈਚ ਬਹੁਤ ਮਹੱਤਵਪੂਰਨ ਹੈ। ਆਰ.ਸੀ.ਬੀ. ਨੂੰ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਜਿੱਤ ਦੀ ਲੋੜ ਹੈ ਅਤੇ ਉਹ ਕੋਲਕਾਤਾ ਨਾਲ ਅੰਕ ਵੰਡਣ ਤੋਂ ਬਚਣਾ ਚਾਹੇਗੀ।
ਇਸ ਤੋਂ ਪਹਿਲਾਂ ਕੇ.ਕੇ.ਆਰ. ਇਸ ਸੀਜ਼ਨ ਵਿੱਚ ਪਹਿਲਾਂ ਹੀ ਇੱਕ ਵਾਰ ਮੌਸਮ ਦੀ ਮਾਰ ਝੱਲ ਚੁੱਕਾ ਹੈ। ਈਡਨ ਗਾਰਡਨ ਵਿੱਚ ਕੇ.ਕੇ.ਆਰ. ਦਾ ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਰੱਦ ਹੋ ਗਿਆ ਸੀ, ਜਿਸ ਕਾਰਨ ਦੋਵਾਂ ਟੀਮਾਂ ਨੂੰ 1-1 ਅੰਕ ਦੇ ਦਿੱਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰੋ ਕਬੱਡੀ ਲੀਗ ਦੇ 12ਵੇਂ ਸੀਜ਼ਨ ਲਈ ਨਿਲਾਮੀ 31 ਮਈ ਤੋਂ
NEXT STORY