ਨਵੀਂ ਦਿੱਲੀ : ਆਈ. ਪੀ. ਐੱਲ. ਦਾ ਮਜ਼ਾ ਬਿਨਾ ਗਲੈਮਰ ਤੋਂ ਅਧੂਰਾ ਹੈ। ਪ੍ਰਿਟੀ ਜ਼ਿੰਟਾ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ ਅਤੇ ਸ਼ਾਹਰੁਖ ਖਾਨ ਤੋਂ ਲੈ ਕੇ ਜੂਹੀ ਚਾਵਲਾ ਤੱਕ ਸਮੇਂ ਸਮੇਂ 'ਤੇ ਸਾਰੇ ਸੈਲੀਬ੍ਰਿਟੀਆਂ ਨੇ ਇਸ ਟੂਰਨਾਮੈਂਟ ਦੀ ਸ਼ਾਨ ਵਧਾਈ। ਇਸ ਤੋਂ ਇਲਾਵਾ ਮੈਦਾਨ 'ਤੇ ਕਈ ਵਾਰ ਕੁਝ ਅਜਿਹੇ ਚਿਹਰੇ ਵੀ ਕੈਮਰੇ ਦੀਆਂ ਨਜ਼ਰਾਂ 'ਚ ਕੈਦ ਹੋ ਜਾਂਦੇ ਹਨ, ਜਿਨ੍ਹਾਂ ਤੋਂ ਟੀਵੀ ਦੇਖ ਰਹੇ ਪ੍ਰਸ਼ੰਸਕ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਪਾਉਂਦੇ। ਪਿਛਲੇ ਸਾਲ ਆਈ. ਪੀ. ਐੱਲ. ਸੀਜ਼ਨ 11 ਦੌਰਾਨ ਕਈ ਵਾਰ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਇਕ ਹਸੀਨ ਚਿਹਰੇ ਨੇ ਆਪਣੀਆਂ ਦਿਲਖਿੱਚ ਅਦਾਵਾਂ ਨਾਲ ਸਟੇਡੀਅਮ ਵਿਚ ਸਮਾਂ ਬਨ੍ਹਿਆਂ। ਕੈਮਰਾਮੈਨ ਨੇ ਤਾਂ ਮੰਨੋ ਉਸ 'ਤੇ ਧਿਆਨ ਦੇਣ ਦਾ ਮੰਨ ਹੀ ਬਣਾ ਲਿਆ ਸੀ।

ਮੌਕਾ ਸੀ ਸਨਰਾਈਜ਼ਰਸ ਹੈਦਰਾਬਾਦ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੈਚ ਦਾ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਆਪਣੀਆਂ ਅਦਾਵਾਂ ਨਾਲ ਸਾਰਿਆਂ ਨੂੰ ਜ਼ਖਮੀ ਕਰਨ ਵਾਲੀ ਇਹ ਮਿਸਟਰੀ ਗਰਲ ਹੋਰ ਕੋਈ ਨਹੀਂ ਸਗੋਂ ਤੇਲਗੂ ਅਦਾਕਾਰਾ ਈਸ਼ਾ ਚਾਵਲਾ ਸੀ। ਦਿੱਲੀ 'ਚ ਜਨਮੀ ਈਸ਼ਾ ਟਾਲੀਵੁੱਡ ਦੀ ਟਾਪ-ਕਲਾਸ ਅਦਾਕਾਰਾਂ ਵਿਚ ਸ਼ਾਮਲ ਹੈ। ਮੈਚ ਦੌਰਾਨ ਈਸ਼ਾ ਕਈ ਵਾਰ ਕੈਮਰੇ ਦੀ ਰਡਾਰ ਵਿਚ ਆਈ। ਇਸ ਦੌਰਾਨ ਉਸ ਨੇ ਆਪਣੀ ਫੇਵਰੇਟ ਟੀਮ ਸਨਰਾਈਜ਼ਰਸ ਹੈਦਰਾਬਾਦ ਨੂੰ ਰੱਜ ਕੇ ਸੁਪੋਰਟ ਕੀਤਾ। ਈਸ਼ਾ ਨੇ ਪ੍ਰੇਮਾ ਕਵਾਲੀ, ਪੂਜਾ ਰੰਗਾਡੂ ਅਤੇ ਜੰਪ ਜਿਲਾਨੀ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਕੀਤਾ ਹੈ। ਉਸ ਨੇ ਸਨਰਾਈਜ਼ਰਸ ਦੇ ਚੌਕਿਆਂ—ਛੱਕਿਆਂ ਅਤੇ ਵਿਕਟਾਂ 'ਤੇ ਰੱਜ ਕੇ ਤਾਲੀਆਂ ਅਤੇ ਸੀਟੀਆਂ ਵਜਾਈਆਂ। ਉੱਥੇ ਹੀ ਸਾਊਥ ਦੀ ਸੁਪਰਸਟਾਰ ਵੈਂਕਟੇਸ਼ ਵੀ ਸਨਰਾਈਜ਼ਰਸ ਹੈਦਰਾਬਾਦ ਨੂੰ ਸੁਪੋਰਟ ਕਰਨ ਲਈ ਸਟੇਡੀਅਮ ਪਹੁੰਚੇ ਸੀ। ਵੈਂਕਟੇਸ਼ ਨੇ ਆਈ. ਪੀ. ਐੱਲ. ਪ੍ਰਧਾਨ ਰਾਜੀਵ ਸ਼ੁਕਲਾ ਦੇ ਨਾਲ ਬੈਠ ਕੇ ਮੈਚ ਦੇਖਿਆ।

ਟੀ-20 ਲੀਗ 'ਚ ਹਿੱਸਾ ਲੈਣ ਤੋਂ ਪਹਿਲਾਂ ਸਚਿਨ ਨੇ ਆਪਣੇ ਬੇਟੇ ਅਰਜੁਨ ਨੂੰ ਦਿੱਤੀ ਇਹ ਨਸੀਹਤ
NEXT STORY