ਲੰਡਨ— ਆਈ. ਸੀ. ਸੀ. ਦਾ ਫੁੱਲਟਾਈਮ ਮੈਂਬਰ ਬਣਨ ਤੋਂ ਬਾਅਦ ਆਇਰਲੈਂਡ ਕ੍ਰਿਕਟ ਲਈ ਇਕ ਹੋਰ ਵੱਡੀ ਗੱਲ ਇਹ ਹੈ ਕਿ ਟੀਮ ਕ੍ਰਿਕਟ ਦਾ ਮੱਕਾ ਅਖਵਾਉਣ ਵਾਲੇ ਮੈਦਾਨ 'ਤੇ ਇੰਗਲੈਂਡ ਵਿਰੁੱਧ ਬੁੱਧਵਾਰ ਤੋਂ ਆਪਣਾ ਦੂਜਾ ਟੈਸਟ ਮੈਚ ਖੇਡੇਗੀ।

ਆਇਰਲੈਂਡ ਦੀ ਕ੍ਰਿਕਟ ਟੀਮ ਨੇ ਪਿਛਲੇ ਸਾਲ ਪਾਕਿਸਤਾਨ ਵਿਰੁੱਧ ਡਬਲਿਨ ਵਿਚ ਟੈਸਟ ਡੈਬਿਊ ਕੀਤਾ ਸੀ। ਟੀਮ ਨੇ ਪਾਕਿਸਤਾਨ ਨੂੰ ਟੱਕਰ ਵੀ ਦਿੱਤੀ ਸੀ ਪਰ ਪੰਜਵੇਂ ਦਿਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਇਰਲੈਂਡ ਨੇ ਹਾਲਾਂਕਿ ਵਨ ਡੇ ਵਿਸ਼ਵ ਕੱਪ ਵਿਚ ਪਾਕਿਸਤਾਨ (2007) ਤੇ ਇੰਗਲੈਂਡ (2011) ਨੂੰ ਹਰਾ ਕੇ ਉਲਟਫੇਰ ਕੀਤਾ ਹੈ ਪਰ ਟੈਸਟ ਦਰਜਾ ਮਿਲਣਾ ਉਸ ਦੇ ਲਈ ਸੁਪਨੇ ਦੇ ਸੱਚ ਹੋਣ ਵਰਗਾ ਹੈ।

ਵਨ ਡੇ ਵਿਸ਼ਵ ਕੱਪ ਇਸ ਸਾਲ 10 ਟੀਮਾਂ ਦੇ ਸਵਰੂਪ ਵਿਚ ਖੇਡਿਆ ਗਿਆ, ਜਿਥੇ ਆਇਰਲੈਂਡ ਦੀ ਟੀਮ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੀ ਸੀ। ਆਇਰਲੈਂਡ ਵਿਚ ਵਧਦੇ ਰਾਸ਼ਟਰਵਾਦ ਤੇ ਗੇਲਿਕ ਐਥਲੈਟਿਕਸ ਸੰਘ (ਸਥਾਨਕ ਖੇਡਾਂ ਨੂੰ ਬੜ੍ਹਾਵਾ ਦੇਣ ਵਾਲਾ) ਦੇ ਹੋਂਦ ਵਿਚ ਆਉਣ ਤੋਂ ਬਾਅਦ ਕ੍ਰਿਕਟ ਨੂੰ 'ਵਿਦੇਸ਼ੀ' ਖੇਡ ਕਰਾਰ ਦਿੱਤਾ ਗਿਆ। ਟੀਮ ਦੇ ਕਈ ਮੌਜੂਦਾ ਖਿਡਾਰੀ ਇੰਗਲੈਂਡ ਵਿਚ ਕਾਊਂਟੀ ਕ੍ਰਿਕਟ ਖੇਡਦੇ ਹਨ, ਜਿਨ੍ਹਾਂ ਵਿਚੋਂ ਮਿਡਲਸੈਕਸ ਦੀ ਪ੍ਰਤੀਨਿਧਤਾ ਕਰਨ ਵਾਲੇ ਧਾਕੜ ਟਿਮ ਮੁਰਤਾਘ ਨੇ ਹਾਲ ਹੀ ਵਿਚ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਆਪਣੀ 800ਵੀਂ ਵਿਕਟ ਲਈ। ਤੇਜ਼ ਗੇਂਦਬਾਜ਼ ਬਿਓਡ ਰੈਂਕਿਨ ਨੇ ਟੈਸਟ ਵਿਚ ਇੰਗਲੈਂਡ ਦੀ ਪ੍ਰਤੀਨਿਧਤਾ ਕੀਤੀ ਹੈ।

ਆਸਟਰੇਲੀਆ ਦੌਰੇ 'ਤੇ ਏਸ਼ੇਜ਼ 2013-14 ਵਿਚ ਲੜੀ 'ਚ ਇਕ ਟੈਸਟ ਖੇਡਣ ਵਾਲੇ ਰੈਂਕਿੰਨ ਨੇ ਕਿਹਾ, ''ਇਹ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਕਰੀਅਰ ਦੌਰਾਨ ਇਹ ਸੰਭਵ ਹੋਵੇਗਾ। ਲਾਰਡਸ ਵਿਚ ਟੈਸਟ ਮੈਚ ਤੋਂ ਵੱਡਾ ਸ਼ਾਇਦ ਹੀ ਕੁਝ ਹੋਵੇ।''
ਇਯੋਨ ਮੋਰਗਨ ਦੀ ਕਪਤਾਨੀ ਵਿਚ ਇੰਗਲੈਂਡ ਵਿਸ਼ਵ ਚੈਂਪੀਅਨ ਬਣਿਆ ਹੈ ਪਰ ਆਇਰਲੈਂਡ ਦਾ ਇਹ ਖਿਡਾਰੀ ਟੈਸਟ ਕ੍ਰਿਕਟ ਨਹੀਂ ਖੇਡਦਾ, ਜਿਥੇ ਟੀਮ ਦੀ ਅਗਵਾਈ ਜੋ ਰੂਟ ਕਰਦਾ ਹੈ। ਇਹ ਮੁਕਾਬਲਾ ਹਾਲਾਂਕਿ ਪੰਜ ਦਿਨਾਂ ਦੀ ਬਜਾਏ 4 ਦਿਨਾਂ ਦਾ ਹੋਵੇਗਾ। ਇਸ ਮੈਚ ਰਾਹੀਂਂ ਅਧਿਕਾਰੀ 'ਦਰਸ਼ਕਾਂ ਦੇ ਅਨੁਕੂਲ' ਖੇਡਣ ਦੇ ਸਮੇਂ ਦੇ ਨਾਲ ਪ੍ਰਯੋਗ ਕਰਨਾ ਚਾਹੁੰਦੇ ਹਨ। ਹਾਲ ਹੀ ਵਿਚ ਜ਼ਿੰਬਾਬਵੇ ਨੂੰ ਵਨ ਡੇ ਲੜੀ ਵਿਚ ਹਰਾਉਣ ਵਾਲੀ ਆਇਰਲੈਂਡ ਦੀ ਟੀਮ ਜੇਕਰ ਕੋਈ ਉਲਟਫੇਰ ਕਰ ਸਕੀ ਤਾਂ ਇਹ ਨਿਸ਼ਚਿਤ ਤੌਰ 'ਤੇ ਵੱਡੀ ਗੱਲ ਹੋਵੇਗੀ।
ਪਹਿਲਵਾਨ ਤੇਮਾਜੋਵ ਨੇ ਡੋਪਿੰਗ ਕਾਰਨ ਗੁਆਇਆ ਦੂਜਾ ਓਲੰਪਿਕ ਸੋਨ ਤਮਗਾ
NEXT STORY