ਨਵੀਂ ਦਿੱਲੀ- ਆਇਰਲੈਂਡ ਦੀ ਟੀਮ ਨੇ ਬੀਤੇ ਦਿਨ ਇੰਗਲੈਂਡ ਵਿਰੁੱਧ ਤੀਜੇ ਵਨ ਡੇ 'ਚ ਰਿਕਾਰਡ 329 ਦੌੜਾਂ ਦਾ ਪਿੱਛਾ ਕਰਦੇ ਹੋਏ ਜਿੱਤ ਹਾਸਲ ਕੀਤੀ। ਆਇਰਲੈਂਡ ਦੀ ਜਿੱਤ ਦੇ ਹੀਰੋ ਪਾਲ ਸਟਰਲਿੰਗ ਤੇ ਜੋਸ਼ ਲਿਟਿਲ ਰਹੇ। ਦੋਵਾਂ ਨੇ ਸੈਂਕੜੇ ਲਗਾਏ ਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਇਸ ਦੇ ਨਾਲ ਹੀ ਆਇਰਲੈਂਡ ਨੇ ਇੰਗਲੈਂਡ ਵਿਰੁੱਧ ਉਸਦੇ ਹੀ ਘਰੇਲੂ ਮੈਦਾਨਾਂ 'ਤੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਭਾਰਤ ਨੇ ਲਾਡਰਸ ਦੇ ਮੈਦਾਨ 'ਤੇ 2002 'ਚ ਰਿਕਾਰਡ 326 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ। ਇਹੀ ਨਹੀਂ, ਆਇਰਲੈਂਡ ਦੀ ਟੀਮ 2 ਵਾਰ ਇੰਗਲੈਂਡ ਤੋਂ ਮਿਲੇ 300+ ਦੇ ਟੀਚੇ ਨੂੰ ਹਾਸਲ ਕਰ ਚੁੱਕੀ ਹੈ। ਦੇਖੋਂ ਕੁਝ ਰਿਕਾਰਡ-
ਇੰਗਲੈਂਡ 'ਚ ਸਭ ਤੋਂ ਸਫਲ ਟੀਚੇ ਦਾ ਪਿੱਛਾ ਬਨਾਮ ਇੰਗਲੈਂਡ
329 ਆਇਰਲੈਂਡ, ਸਾਊਥੰਪਟਨ 2020
326 ਭਾਰਤ, ਲਾਰਡਸ 2002
322 ਸ਼੍ਰੀਲੰਕਾ, ਲੀਡ 2006
ਭਾਰਤ 317, ਦੱ. ਓਵਲ 2007
ਓਵਰ ਆਲ ਸਭ ਤੋਂ ਸਫਲ ਟੀਚੇ ਦਾ ਪਿੱਛਾ ਬਨਾਮ ਇੰਗਲੈਂਡ
351 ਭਾਰਤ, ਪੁਣੇ 2017
336 ਨਿਊਜ਼ੀਲੈਂਡ, ਡੁਨੇਡਿਨ 2018
334 ਆਸਟਰੇਲੀਆ, ਸਿਡਨੀ 2011
329 ਆਇਰਲੈਂਡ, ਸਾਊਥੰਪਟਨ 2020
328 ਆਇਰਲੈਂਡ, ਬੈਂਗਲੁਰੂ 2011
ਸਭ ਤੋਂ ਵੱਡਾ ਟੀਚਾ ਆਇਰਲੈਂਡ ਨੇ ਪੀਛਾ ਕੀਤਾ
329 ਬਨਾਮ ਇੰਗਲੈਂਡ, ਸਾਊਥੰਪਟਨ 2020
328 ਬਨਾਮ ਇੰਗਲੈਂਡ, ਬੈਂਗਲੁਰੂ 2011
307 ਨੀਦਰਲੈਂਡ, ਕੋਲਕਾਤਾ 2011
305 ਬਨਾਮ ਵੈਸਟਇੰਡੀਜ਼, ਨੇਲਸਨ 2015
ਜਿਮ ਖੁੱਲ੍ਹਣ ’ਤੇ ਖੁਸ਼ ਹੋਈ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ, ਫੋਟੋ ਸ਼ੇਅਰ ਕਰਕੇ ਲਿਖੀ ਇਹ ਗੱਲ
NEXT STORY