ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਬੀ. ਸੀ. ਸੀ. ਆਈ. ਭਾਵ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕਰਾਰ, ਵਿਗਿਆਪਨ ਤੇ ਹੋਰ ਕਈ ਸਨਮਾਨ ਦੇ ਤੌਰ ’ਤੇ ਕਰੋੜਾਂ ਰੁਪਏ ਪ੍ਰਾਪਤ ਕਰਦੇ ਹਨ। ਪਰ ਕਈ ਖਿਡਾਰੀ ਅਜਿਹੇ ਵੀ ਹਨ ਜੋ ਕ੍ਰਿਕਟ ਜਗਤ ’ਚ ਆਉਣ ਤੋਂ ਪਹਿਲਾਂ ਆਰਥਿਕ ਤੌਰ ’ਤੇ ਕਾਫ਼ੀ ਕਮਜ਼ੋਰ ਸਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਧਾਕੜ ਕ੍ਰਿਕਟਰਾਂ ਬਾਰੇ ਜਿਨ੍ਹਾਂ ਨੇ ਗਰੀਬੀ ਰੂਪੀ ਫ਼ਰਸ਼ ਤੋਂ ਸਫ਼ਲਤਾ ਰੂਪੀ ਅਰਸ਼ ਦਾ ਦਿਲਚਸਪ ਸਫ਼ਰ ਤੈਅ ਕੀਤਾ।
ਇਰਫ਼ਾਨ ਤੇ ਯੂਸੁਫ਼ ਪਠਾਨ
ਕ੍ਰਿਕਟ ’ਚ ਪਠਾਨ ਭਰਾਵਾਂ ਦੀ ਜੋੜੀ ਬਹੁਤ ਮਸ਼ਹੂਰ ਹੈ। ਇਰਫ਼ਾਨ ਤੇ ਯੂਸੁਫ਼ ਪਠਾਨ ਨੇ ਇਕੱਠਿਆਂ ਵੀ ਟੀਮ ਇੰਡੀਆ ਲਈ ਕਾਫ਼ੀ ਕ੍ਰਿਕਟ ਖੇਡਿਆ ਹੈ। ਇਹ ਦੋਵੇਂ ਖਿਡਾਰੀ ਕ੍ਰਿਕਟਰ ਬਣਨ ਤੋਂ ਪਹਿਲਾਂ ਬਹੁਤ ਗ਼ਰੀਬ ਸਨ ਤੇ ਉਨ੍ਹਾਂ ਦੇ ਪਿਤਾ ਮਸੀਤ ’ਚ ਝਾੜੂ ਲਾਇਆ ਕਰਦੇ ਸਨ। ਬਾਅਦ ’ਚ ਇਨ੍ਹਾਂ ਦੋਹਾਂ ਭਰਾਵਾਂ ਨੇ ਟੀਮ ਇੰਡੀਆ ਦੇ ਨਾਲ ਮਿਲ ਕੇ 2007 ਟੀ-20 ਵਰਲਡ ਕੱਪ ਦੀ ਟਰਾਫ਼ੀ ਇਕੱਠਿਆਂ ਹੀ ਚੁੱਕੀ ਸੀ।
ਇਹ ਵੀ ਪੜ੍ਹੋ : WTC ਫ਼ਾਈਨਲ ਮੁਕਾਬਲੇ ’ਤੇ ਭਾਰਤ ਸਾਹਮਣੇ ਨਿਊਜ਼ੀਲੈਂਡ ਦੀ ਚੁਣੌਤੀ ਬਾਰੇ ਪੁਜਾਰਾ ਨੇ ਦਿੱਤਾ ਇਹ ਬਿਆਨ
ਹਾਰਦਿਕ ਪੰਡਯਾ ਤੇ ਕਰੁਣਾਲ ਪੰਡਯਾ
ਪਠਾਨ ਭਰਾਵਾਂ ਦੀ ਹੀ ਤਰ੍ਹਾਂ ਪੰਡਯਾ ਭਰਾਵਾਂ ਨੇ ਵੀ ਕਾਫ਼ੀ ਮਿਹਨਤ ਕਰਕੇ ਟੀਮ ਇੰਡੀਆ ’ਚ ਜਗ੍ਹਾ ਬਣਾਈ। ਇਨ੍ਹਾਂ ਦੋਵੇਂ ਭਰਾਵਾਂ ਦਾ ਇਹ ਸੁਪਨਾ ਪੂਰਾ ਕਰਨ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਮੁੰਬਈ ਇੰਡੀਅਨਜ਼ ਦਾ ਬਹੁਤ ਵੱਡਾ ਹੱਥ ਹੈ। ਕ੍ਰਿਕਟਰ ਬਣਨ ਤੋਂ ਪਹਿਲਾਂ ਪੰਡਯਾ ਭਰਾਵਾਂ ਦੇ ਪਰਿਵਾਰ ਨੂੰ ਕਾਫ਼ੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਮੌਜੂਦਾ ਸਮੇਂ ’ਚ ਉਨ੍ਹਾਂ ਦੀ ਆਰਥਿਕ ਸਥਿਤੀ ’ਚ ਬਹੁਤ ਚੰਗਾ ਸੁਧਾਰ ਹੋਇਆ ਹੈ।
ਰਵਿੰਦਰ ਜਡੇਜਾ
ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਘਰ ਦੀ ਸਥਿਤੀ ਵੀ ਪਹਿਲਾਂ ਜ਼ਿਆਦਾ ਚੰਗੀ ਨਹੀਂ ਸੀ। ਪਰ ਅੱਜ ਦੇ ਸਮੇਂ ’ਚ ਜਡੇਜਾ ਤੋਂ ਜ਼ਿਆਦਾ ਸ਼ਾਹੀ ਤਰੀਕੇ ਨਾਲ ਸ਼ਾਇਦ ਹੀ ਕੋਈ ਹੋਰ ਭਾਰਤੀ ਖਿਡਾਰੀ ਆਪਣੀ ਜ਼ਿੰਦਗੀ ਜਿਉਂਦਾ ਹੋਵੇਗਾ। ਉਨ੍ਹਾਂ ਦੇ ਪਿਤਾ ਇਕ ਸਕਿਓਰਿਟੀ ਗਾਰਡ ਸਨ। ਅੱਜ ਜਡੇਜਾ ਕੋਲ ਇਕ ਸ਼ਾਨਦਾਰ ਘਰ ਹੋਣ ਦੇ ਨਾਲ-ਨਾਲ ਕਾਫ਼ੀ ਬਿਹਤਰੀਨ ਤੇ ਮਹਿੰਗੀਆਂ ਗੱਡੀਆਂ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘੋੜੇ ਪਾਲਣ ਦਾ ਵੀ ਕਾਫ਼ੀ ਸ਼ੌਕ ਹੈ।
ਇਹ ਵੀ ਪੜ੍ਹੋ : ਖੇਡ ਐਵਾਰਡਾਂ ਲਈ 2021 ਲਈ ਸਰਕਾਰ ਨੇ ਮੰਗੀਆਂ ਅਰਜ਼ੀਆਂ
ਮਹਿੰਦਰ ਸਿੰਘ ਧੋਨੀ
ਦੁਨੀਆ ਦੇ ਸਭ ਤੋਂ ਬਿਹਤਰੀਨ ਕਪਤਾਨਾਂ ’ਚੋਂ ਇਕ ਮਹਿੰਦਰ ਸਿੰਘ ਧੋਨੀ ਦੀ ਕਹਾਣੀ ਲਗਭਗ ਹਰ ਭਾਰਤੀ ਜਾਣਦਾ ਹੈ। ਧੋਨੀ ਦੇ ਪਿਤਾ ਇਕ ਪੰਪ ਆਪਰੇਟਰ ਸਨ ਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਕੁਝ ਜ਼ਿਆਦਾ ਚੰਗੀ ਨਹੀਂ ਸੀ। ਅੱਜ ਧੋਨੀ ਦੁਨੀਆ ਦੇ ਸਭ ਤੋਂ ਅਮੀਰ ਖਿਡਾਰੀਆਂ ’ਚ ਗਿਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਵੀ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WTC ਫ਼ਾਈਨਲ ਮੁਕਾਬਲੇ ’ਤੇ ਭਾਰਤ ਸਾਹਮਣੇ ਨਿਊਜ਼ੀਲੈਂਡ ਦੀ ਚੁਣੌਤੀ ਬਾਰੇ ਪੁਜਾਰਾ ਨੇ ਦਿੱਤਾ ਇਹ ਬਿਆਨ
NEXT STORY