ਨਵੀਂ ਦਿੱਲੀ– ਆਸਟ੍ਰੇਲੀਆ ਵਿਰੁੱਧ ਸ਼ਨੀਵਾਰ ਨੂੰ ਤੀਜੇ ਵਨ ਡੇ ਵਿਚ ਭਾਰਤ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੈਂਕੜਾਧਾਰੀ ਰੋਹਿਤ ਸ਼ਰਮਾ ਤੇ ਅਰਧ ਸੈਂਕੜਾ ਬਣਾਉਣ ਵਾਲੇ ਵਿਰਾਟ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਕਿਹਾ ਕਿ ਆਪਣੀ ਪਾਰੀ ਨਾਲ ਦੋਵਾਂ ਬੱਲੇਬਾਜ਼ਾਂ ਨੇ ਦਿਖਾ ਦਿੱਤਾ ਹੈ ਕਿ ‘ਪਿਕਚਰ ਅਜੇ ਬਾਕੀ ਹੈ ਮੇਰੇ ਦੋਸਤ’।
ਇਰਫਾਨ ਪਠਾਨ ਨੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਪ੍ਰਤਿਭਾ ਦੇ ਬਾਰੇ ਵਿਚ ਗੱਲ ਕੀਤੀ। ਉਸ ਨੇ ਕਿਹਾ, ‘‘ਅੱਜ ਜਿਸ ਤਰ੍ਹਾਂ ਨਾਲ ਚੀਜ਼ਾਂ ਸਾਹਮਣੇ ਆਈਆਂ, ਅਜਿਹਾ ਲੱਗਾ ਜਿਵੇਂ ਇਹ ਹੋਣਾ ਹੀ ਸੀ। ਇਨ੍ਹਾਂ ਦੋਵਾਂ ਮਹਾਨ ਖਿਡਾਰੀਆਂ (ਵਿਰਾਟ ਤੇ ਰੋਹਿਤ) ਨੂੰ ਇਕੱਠੇ ਮੈਚ ਖਤਮ ਕਰਦੇ ਦੇਖਣ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਸੀ। ਵਿਰਾਟ ਨੂੰ ਆਸਟ੍ਰੇਲੀਆ ਵਿਚ 50 ਦੀ ਔਸਤ ਬਣਾਈ ਰੱਖਣ ਲਈ ਇਸ ਮੈਚ ਵਿਚ ਲੱਗਭਗ 70-74 ਦੌੜਾਂ ਦੀ ਲੋੜ ਸੀ ਤੇ ਉਸ ਨੇ ਠੀਕ ਇਸੇ ਤਰ੍ਹਾਂ ਹੀ ਕੀਤਾ। ਜੇਕਰ ਇਹ ਇਨਸਾਫ ਨਹੀਂ ਹੈ ਤਾਂ ਹੋਰ ਕੀ ਹੈ?’’
ਇਰਫਾਨ ਨੇ ਕਿਹਾ, ‘‘ਰੋਹਿਤ ਨੇ ਬਹੁਤ ਮਿਹਨਤ ਕੀਤੀ। ਉਸਨੇ ਆਪਣਾ ਭਾਰ ਘੱਟ ਕੀਤਾ, ਪੂਰੀ ਮਿਹਨਤ ਕੀਤੀ ਤੇ ਉਸਦੀ ਬਿਹਤਰ ਫਿਟਨੈੱਸ ਤਦ ਦਿਸੀ ਜਦੋਂ ਉਹ ਦੂਜੇ ਮੈਚ ਵਿਚ ਰਨ ਆਊਟ ਤੋਂ ਜਲਦੀ ਉੱਭਰ ਗਿਆ। ਦੋਵਾਂ ਨੇ ਦਿਖਾ ਦਿੱਤਾ ਕਿ ‘ਪਿੱਕਚਰ ਅਜੇ ਬਾਕੀ ਹੈ ਮੇਰੇ ਦੋਸਤ।’’
ਪਾਕਿ ਮਹਿਲਾ ਟੀਮ ਦੇ ਮੁੱਖ ਕੋਚ ਵਸੀਮ ਨੂੰ ਬਰਖਾਸਤ ਕਰਨ ਦੀ ਤਿਆਰੀ
NEXT STORY