ਆਬੂਧਾਬੀ— ਇਸਲਾਮਾਬਾਦ ਯੂਨਾਈਟਿਡ ਨੇ ਲਾਹੌਰ ਕਲੰਦਰ ਨੂੰ 28 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ’ਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਇਸਲਾਮਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਕ ਸਮੇਂ ਉਸ ਦਾ ਸਕੋਰ ਪੰਜ ਵਿਕਟਾਂ ’ਤੇ 20 ਦੌੜਾਂ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਕੌਮਾਂਤਰੀ ਖਿਡਾਰੀ ਆਸਿਫ਼ ਅਲੀ ਨੇ 43 ਗੇਂਦਾਂ ’ਤੇ 75 ਦੌੜਾਂ ਬਣਾਈਆਂ ਜਿਸ ਨਾਲ ਦੋ ਵਾਰ ਦੇ ਚੈਂਪੀਅਨ ਨੇ 7 ਵਿਕਟਾਂ ’ਤੇ 152 ਦੌੜਾਂ ਬਣਾਈਆਂ।
ਪੀ. ਐੱਸ. ਐੱਲ. ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਇਸਲਾਮਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ 24 ਮੌਕਿਆਂ ’ਤੇ ਉਸ ਨੇ ਫ਼ੀਲਡਿੰਗ ਦਾ ਫ਼ੈਸਲਾ ਕੀਤਾ ਸੀ। ਲਾਹੌਰ ਦੀ ਟੀਮ ਇਸ ਦੇ ਜਵਾਬ ’ਚ 18.2 ਓਵਰ ’ਚ 124 ਦੌੜਾਂ ’ਤੇ ਆਊਟ ਹੋ ਗਈ। ਲਾਹੌਰ ਦਾ ਸਕੋਰ ਇਕ ਸਮੇਂ 2 ਵਿਕਟਾਂ ’ਤੇ 86 ਦੌੜਾਂ ਸੀ ਪਰ ਉਸ ਨੇ 14 ਦੌੜਾਂ ਦੇ ਅੰਦਰ 7 ਵਿਕਟਾਂ ਗੁਆ ਦਿੱਤੀਆਂ।
ਸੁਰੇਸ਼ ਰੈਨਾ ਦਾ ਸਨਸਨੀਖੇਜ਼ ਖੁਲਾਸਾ, ਕਿਹਾ- ਟੀਮ ਇੰਡੀਆ ਦੇ ਸੀਨੀਅਰ ਖਿਡਾਰੀ ਕਰਦੇ ਸਨ ਰੈਗਿੰਗ
NEXT STORY