ਸੋਨੀਪਤ– ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਸੁਮਿਤ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ ਲੱਗੇ ਲਾਕਡਾਊਨ ਤੋਂ ਬਾਅਦ ਘਰੇਲੂ ਮੈਦਾਨ 'ਤੇ ਹਾਕੀ ਸਟਿਕ ਨਾਲ ਅਭਿਆਸ ਦੁਬਾਰਾ ਸ਼ੁਰੂ ਕਰਨਾ ਸੁਖਦਾਇਕ ਹੈ। 23 ਸਾਲਾ ਖਿਡਾਰੀ ਨੇ ਕਿਹਾ,''ਕਿਸੇ ਵੀ ਖਿਡਾਰੀ, ਜਿਹੜਾ ਦਿਨ-ਰਾਤ ਹਾਕੀ ਸਟਿਕ ਦੇ ਨਾਲ ਅਭਿਆਸ ਕਰਦਾ ਹੈ, ਉਸਦੇ ਲਈ ਇੰਨੇ ਲੰਬੇ ਸਮੇਂ ਤਕ ਮੈਦਾਨ 'ਚੋਂ ਬਾਹਰ ਰਹਿਣਾ ਕਾਫੀ ਮੁਸ਼ਕਿਲ ਹੈ ਪਰ ਘਰ ਵਿਚ ਆਪਣੇ ਦੋਸਤਾਂ ਦੇ ਨਾਲ ਅਤੇ ਮੈਦਾਨ ਵਿਚ ਹਾਕੀ ਸਟਿਕ ਨਾਲ ਅਭਿਆਸ ਕਰਨਾ ਬੇਹੱਦ ਸੁਖਦਾਇਕ ਹੈ।''
ਉਸ ਨੇ ਕਿਹਾ,''ਮੈਦਾਨ 'ਤੇ ਸਾਵਧਾਨੀ ਵਰਤਦੇ ਹੋਏ ਆਪਣੀ ਕਲਾ ਵਿਚ ਸੁਧਾਰ ਲਿਆਉਣ ਨਾਲ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਅਗਲੇ ਰਾਸ਼ਟਰੀ ਕੈਂਪ ਤੋਂ ਪਹਿਲਾਂ ਖੁਦ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਸਦੇ ਲਈ ਆਪਣੀ ਫਿਟਨੈੱਸ ਟ੍ਰੇਨਿੰਗ ਕਰ ਰਿਹਾ ਹਾਂ ਤੇ ਆਪਣੀ ਸੁਸਾਇਟੀ ਵਿਚ ਵਰਕਆਊਟ ਕਰ ਰਿਹਾ ਹਾਂ।'' ਮਿਡਫੀਲਡਰ ਨੇ ਕਿਹਾ,''ਇੰਨੇ ਲੰਬੇ ਸਮੇਂ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚੰਗਾ ਲੱਗ ਰਿਹਾ ਹੈ। ਜਦੋਂ ਮੈਂ ਇੱਥੇ ਆਇਆ ਤਾਂ ਮੇਰੀ ਮਾਂ ਦਾ ਚਿਹਰਾ ਦੇਖਣਾ ਕਾਫੀ ਸੁਖਦਾਈ ਸੀ ਤੇ ਮੈਨੂੰ ਇੱਥੇ ਆ ਕੇ ਬੇਹੱਦ ਖੁਸ਼ੀ ਹੋਈ।''
ਹੋਲਡਰ ICC ਰੈਂਕਿੰਗ 'ਚ ਪਹੁੰਚਿਆ ਦੂਜੇ ਸਥਾਨ 'ਤੇ
NEXT STORY