ਕਲਿਆਣੀ—ਪਹਿਲੇ ਸਾਲ ਦੇ ਪੈਰਾਮੈਡਿਕ ਵਿਦਿਆਰਥੀ ਅਚਾਰੀਆਂ ਨੂੰ ਇੱਥੇ ਆਈ.ਟੀ.ਆਈ. ਮੋਰੇ ਗਰਾਊਂਡ 'ਤੇ ਕ੍ਰਿਕਟ ਖੇਡਣਾ ਮਹਿੰਗਾ ਪੈ ਗਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਕ੍ਰਿਕਟ ਦੇ ਅਭਿਆਸ ਸੈਸ਼ਨ ਦੇ ਦੌਰਾਨ ਐਤਵਾਰ ਨੂੰ ਇਹ ਹਾਦਸਾ ਹੋਇਆ।
ਦਰਅਸਲ ਜਦੋਂ ਕੌਸ਼ਿਕ ਵਿਕਟ ਦੇ ਪਿੱਛੇ ਖੜ੍ਹੇ ਹੋਏ ਸਨ। ਉਨ੍ਹਾਂ ਦੀ ਟੀਮ ਦੇ ਹੀ ਸੰਦੀਪ ਮਿਸ਼ਰਾ ਜਦੋਂ ਗੇਂਜ ਨੂੰ ਹਿਟ ਕਰਨ ਦਾ ਯਤਨ ਕਰ ਰਹੇ ਸਨ ਉਦੋਂ ਵਿਕਟਕੀਪਿੰਗ ਕਰ ਰਹੇ ਕੌਸ਼ਿਕ ਦੇ ਸਿਰ 'ਤੇ ਤੇਜ਼ੀ ਨਾਲ ਬੱਲਾ ਜਾ ਲੱਗਾ। ਉਹ ਉਸੇ ਸਮੇਂ ਜ਼ਮੀਨ 'ਤੇ ਡਿੱਗ ਗਏ ਜਿਸਦੇ ਬਾਅਦ ਉਨ੍ਹਾਂ ਨੇ ਜਵਾਹਲਾਲ ਨਹਿਰੂ ਮੇਮੋਰੀਅਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮੁਰਸ਼ੀਦਾਬਾਦ ਦੇ ਖਾਰਗ੍ਰਾਮ ਦੇ ਰਹਿਣ ਵਾਲੇ 21 ਸਾਲਾਂ ਕੌਸ਼ਿਕ ਦੇ ਪਰਿਵਾਰ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਚਸ਼ਮਦੀਦਾ ਦਾ ਮੰਨਣਾ ਹੈ ਉਨ੍ਹਾਂ ਦੇ ਸਿਰ 'ਤੇ ਬੱਲੇ ਦਾ ਪਿੱਛਲਾ ਹਿੱਸਾ ਬਹੁਤ ਤੇਜ਼ੀ ਨਾਲ ਲੱਗਾ ਸੀ। ਅੰਤਰਰਾਸ਼ਟਰੀ ਕ੍ਰਿਕਟ 'ਚ ਆਸਟ੍ਰੇਲੀਆ ਦੇ ਫਿਲੀਪ ਹਿਊਜ਼ ਦੀ ਮੌਤ ਸਿਰ 'ਤੇ ਮੈਚ ਦੇ ਦੌਰਾਨ ਗੇਂਦ ਲਗਣ ਨਾਲ ਹੋਈ ਸੀ ਜਿਸਦੇ ਬਾਅਦ ਹਰ ਪੱਧਰ 'ਤੇ ਕ੍ਰਿਕਟ 'ਚ ਸਾਵਧਾਨੀ ਬਰਤਣ ਅਤੇ ਵਿਕਟਕੀਪਰਾਂ ਦੇ ਵੀ ਹੈਲਮੈਂਟ ਪਹਿਣ ਕੇ ਖੇਡਣ ਦਾ ਨਿਯਮ ਸਖਤੀ ਨਾਲ ਲਾਗੂ ਹੈ।
ਮਨੀਕਾ ਨੇ ਖੋਲਿਆ ਤਿਰੰਗੇ ਵਾਲੀ ਨੇਲ-ਪਾਲਿਸ਼ ਲਗਾਉਣ ਦਾ ਰਾਜ਼
NEXT STORY