ਨਵੀਂ ਦਿੱਲੀ- ਚੈਂਪੀਅਨਜ਼ ਟਰਾਫੀ ਵਿਚੋਂ ਬਾਹਰ ਹੋਣ ਦੇ ਇਕ ਦਿਨ ਬਾਅਦ ਵੀ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ ਕਾਫੀ ਆਲੋਚਨਾ ਹੋ ਰਹੀ ਹੈ ਤੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ ਕਿ ਉਸ ਦੇ ਲਈ ਦੂਜੀ ਸ਼੍ਰੇਣੀ ਦੀ ਭਾਰਤੀ ਟੀਮ ਨੂੰ ਹਰਾਉਣ ਵਿਚ ਵੀ ਸੰਘਰਸ਼ ਕਰਨਾ ਪਵੇਗਾ।
ਗਾਵਸਕਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਭਾਰਤ ਦੀ ‘ਬੀ’ ਟੀਮ ਵੀ ਨਿਸ਼ਚਿਤ ਰੂਪ ਨਾਲ ਪਾਕਿਸਤਾਨ ਨੂੰ ਸਖਤ ਟੱਕਰ ਦੇ ਸਕਦੀ ਹੈ। ‘ਸੀ’ ਟੀਮ ਦੇ ਬਾਰੇ ਵਿਚ ਮੈਂ ਨਿਸ਼ਚਿਤ ਨਹੀਂ ਹਾਂ ਪਰ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਪਾਕਿਸਤਾਨ ਲਈ ਭਾਰਤ ਦੀ ‘ਬੀ’ਟੀਮ ਨੂੰ ਹਰਾਉਣਾ ਵੀ ਬਹੁਤ ਮੁਸ਼ਕਿਲ ਹੋਵੇਗਾ।’’
ਚੈਂਪੀਅਨਜ਼ ਟਰਾਫੀ ਦੇ ਵਿਚਾਲੇ ਆਈ ਵੱਡੀ ਖ਼ਬਰ, ਇਸ ਖਿਡਾਰੀ ਨੇ ਖਤਮ ਕੀਤਾ ਆਪਣਾ 16 ਸਾਲ ਲੰਬਾ ਕਰੀਅਰ
NEXT STORY