ਨਵੀਂ ਦਿੱਲੀ- ਸਾਬਕਾ ਆਲਰਾਊਂਡਰ ਲਾਂਸ ਕਲੂਸਨਰ ਦਾ ਮੰਨਣਾ ਹੈ ਕਿ ਐਤਵਾਰ ਨੂੰ ਪਰਥ 'ਚ ਹੋਣ ਵਾਲੇ ਟੀ20 ਵਿਸ਼ਵ ਕੱਪ 'ਚ ਅਸਲੀ ਮੁਕਾਬਲਾ ਭਾਰਤੀ ਬੱਲੇਬਾਜ਼ਾਂ ਤੇ ਦੱਖਣੀ ਅਫਰੀਕੀ ਗੇਂਦਬਾਜ਼ਾਂ ਦਰਮਿਆਨ ਹੋਵੇਗਾ। ਭਾਰਤ ਗਰੁੱਪ 2 'ਚ ਦੋ ਜਿੱਤ ਨਾਲ ਚੋਟੀ 'ਤੇ ਹੈ ਜਦਕਿ ਦੱਖਣੀ ਅਫਰੀਕੀ ਦੇ ਤਿੰਨ ਅੰਕ ਹਨ ਤੇ ਉਹ ਦੂਜੇ ਸਥਾਨ 'ਤੇ ਹੈ। ਉਸ ਦਾ ਜ਼ਿੰਬਾਬਵੇ ਖ਼ਿਲਾਫ਼ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਕਲੂਸਨਰ ਨੇ ਇੱਕ ਵਰਚੁਅਲ ਗੱਲਬਾਤ ਵਿੱਚ ਕਿਹਾ, “ਅਸੀਂ ਪਰਥ ਵਿੱਚ ਇੱਕ ਹੋਰ ਤੇਜ਼ ਗੇਂਦਬਾਜ਼ ਨੂੰ ਦੇਖ ਸਕਦੇ ਹਾਂ। ਪਿਛਲੇ ਮੈਚ 'ਚ ਤਬਰੇਜ਼ ਸ਼ਮਸੀ ਨੇ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕੀਤੀ, ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ। ਉਹ ਵਿਕਟ ਲੈਣ ਵਾਲਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਮੈਚ 'ਚ ਭਾਰਤੀ ਬੱਲੇਬਾਜ਼ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਨਾਲ ਕਿਸ ਤਰ੍ਹਾਂ ਨਜਿੱਠਦੇ ਹਨ।
ਕਲੂਸਨਰ ਨੇ ਕਿਹਾ, 'ਇਹ ਮੰਦਭਾਗਾ ਹੈ ਕਿ ਵਿਸ਼ਵ ਕੱਪ ਟੂਰਨਾਮੈਂਟ ਮੀਂਹ ਨਾਲ ਪ੍ਰਭਾਵਿਤ ਹੈ। ਇਹ ਬੇਮੌਸਮ ਦੀ ਬਰਸਾਤ ਹੈ। ਇਸ ਲਈ ਮੈਂ ਅਸਲ 'ਚ ਥੋੜ੍ਹਾ ਨਿਰਾਸ਼ ਹਾਂ। ਇਸ ਵਿਸ਼ਵ ਕੱਪ ਨੂੰ ਉਲਟਫੇਰ ਲਈ ਵੀ ਜਾਣਿਆ ਜਾਵੇਗਾ। ਛੋਟੀਆਂ ਟੀਮਾਂ ਨੇ ਕੁਝ ਵੱਡੀਆਂ ਟੀਮਾਂ ਨੂੰ ਹਰਾਇਆ ਹੈ।'
ਕਪਿਲ ਦੇਵ ਨੇ ਦੱਸੀਆਂ ਭਾਰਤੀ ਟੀਮ ਦੀਆਂ ਕਮੀਆਂ, ਸੈਮੀਫਾਈਨਲ ਤੋਂ ਪਹਿਲਾਂ ਕਰਨਾ ਹੋਵੇਗਾ ਦੂਰ
NEXT STORY