ਨੇਪਲਸ/ਇਟਲੀ (ਭਾਸ਼ਾ) : ਇਟਲੀ ਦੇ ਫੁੱਟਬਾਲ ਕਲੱਬ ਨੈਪੋਲੀ ਦੇ ਪ੍ਰਧਾਨ ਆਰੇਲਿਓ ਡਿ ਲਾਰੇਂਟਿਸ ਨੂੰ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਟੀਮ ਨੇ ਕਿਹਾ ਕਿ ਬੁੱਧਵਾਰ ਨੂੰ ਕੀਤੀ ਗਈ ਉਨ੍ਹਾਂ ਦੀ ਜਾਂਚ ਵਿਚ ਉਹ ਕੋਵਿਡ-19 ਪਾਜ਼ੇਟਿਵ ਆਏ ਹਨ।
ਉਨ੍ਹਾਂ ਨੇ ਬੁੱਧਵਾਰ ਨੂੰ ਮਿਲਾਨ ਵਿਚ ਸੀਰੀ ਏ ਦੀ ਇਕ ਬੈਠਕ ਵਿਚ ਸ਼ਿਰਕਤ ਕੀਤੀ ਸੀ, ਜਿਸ ਵਿਚ ਇਟਲੀ ਲੀਗ ਦੇ 20 ਕਲੱਬਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਸੀ। ਡਿ ਲਾਰੇਂਟਿਸ ਹਾਲ ਵਿਚ ਟੀਮ ਦੇ ਸੈਸ਼ਨ ਤੋਂ ਪਹਿਲਾਂ ਲੱਗਣ ਵਾਲੇ ਟ੍ਰੇਨਿੰਗ ਕੈਂਪ ਦੌਰਾਨ ਨੈਪੋਲੀ ਦੇ ਖਿਡਾਰੀਆਂ ਅਤੇ ਸਟਾਫ਼ ਦੇ ਸੰਪਰਕ ਵਿਚ ਵੀ ਸਨ। ਅਜੇ ਸਪੱਸ਼ਟ ਨਹੀਂ ਹੈ ਕਿ ਸਾਵਧਾਨੀ ਦੇ ਤੌਰ 'ਤੇ ਨੈਪੋਲੀ ਦੀ ਪੂਰੀ ਟੀਮ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇਗਾ ਜਾਂ ਨਹੀਂ। ਸੀਰੀ ਏ ਵਿਚ ਨੈਪੋਲੀ ਦਾ ਪਹਿਲਾ ਮੈਚ 10 ਦਿਨ ਦੇ ਅੰਦਰ ਹੈ।
ਵਿਵਾਦਾਂ 'ਚ ਆਇਆ IPL 2020 ਦਾ ਥੀਮ ਸੌਂਗ, ਰੈਪਰ ਨੇ ਲਗਾਇਆ ਗਾਣਾ ਚੋਰੀ ਕਰਨ ਦਾ ਦੋਸ਼
NEXT STORY