ਫੁਬਾਈਨ ਮੋਨਫੇਰਾਟੋ- (ਇਟਲੀ)- ਵਾਣੀ ਕਪੂਰ ਨੇ ਪਾਰ ਚਾਰ ਦੇ 17ਵੇਂ ਹੋਲ 'ਚ ਡਬਲ ਬੋਗੀ ਕੀਤੀ ਜਿਸ ਨਾਲ ਉਹ ਇੱਥੇ ਲੇਡੀਜ਼ ਇਟਲੀ ਓਪਨ ਗੋਲਫ਼ ਟੂਰਨਾਮੈਂਟ 'ਚ ਸ਼ਨੀਵਾਰ ਨੂੰ ਚੋਟੀ ਦੇ 20 ਤੋਂ ਬਾਹਰ ਹੋ ਕੇ ਸਾਂਝੇ 31ਵੇਂ ਸਥਾਨ 'ਤੇ ਰਹੀ। ਵਾਣੀ ਨੇ ਤਿੰਨ ਦੌਰ 'ਚ 73, 72 ਤੇ 72 ਦੇ ਸਕੋਰ ਦੇ ਨਾਲ ਕੁਲ ਇਕ ਓਵਰ 217 ਦਾ ਸਕੋਰ ਬਣਾਇਆ।
ਇਕ ਹੋਰ ਭਾਰਤੀ ਅਮਨਦੀਪ ਦ੍ਰਾਲ (74, 71 ਤੇ 74) ਤਿੰਨ ਓਵਰ ਦੇ ਕੁਲ ਸਕੋਰ ਦੇ ਨਾਲ ਸਾਂਝੇ 39ਵੇਂ ਸਥਾਨ 'ਤੇ ਰਹੀ। ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ ਹੋਰਨਾਂ ਭਾਰਤੀ ਮਹਿਲਾਵਾਂ 'ਚ ਤਵੇਸਾ ਮਲਿਕ, ਰਿਧੀਮਾ ਦਿਲਾਵਰੀ ਤੇ ਨੇਹਾ ਤ੍ਰਿਪਾਠੀ ਕਟ ਹਾਸਲ ਕਰਨ ਤੋਂ ਅਸਫਲ ਰਹੀਆਂ ਸਨ। ਸਵਿਟਜ਼ਰਲੈਂਡ ਦੀ ਮੋਰਗਨ ਮੇਟ੍ਰੋਕਸ ਨੇ ਪਲੇਅ ਆਫ 'ਚ ਐਮੇਚਿਓਰ ਖਿਡਾਰੀ ਐਲੇਕਸਾਂਦਰਾ ਫੇਨਾਲੀ ਤੇ ਇੰਗਲੈਂਡ ਦੀ ਮੇਘਾਨ ਮੈਕਲਾਰੇਨੇ ਨੂੰ ਪਛਾੜ ਕੇ ਖ਼ਿਤਾਬ ਜਿੱਤਿਆ।
ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ
NEXT STORY