ਜਲੰਧਰ(ਮਾਹੀ)- ਮਲੇਸ਼ੀਆ ਵਿਖੇ 22ਵੀਂ ਓਪਨ ਕਰਾਟੇ ਚੈਂਪੀਅਨਸ਼ਿਪ ’ਚ 42 ਕਿਲੋ ਗ੍ਰਾਮ ਭਾਰ ਵਰਗ ’ਚ ਜਲੰਧਰ ਦੀ ਰੇਜਨਪ੍ਰੀਤ ਕੌਰ ਨੇ ਕਾਂਸੀ ਤਮਗਾ ਜਿੱਤ ਕੇ ਜਿੱਥੇ ਆਪਣੇ ਪਿਤਾ ਹਰਪ੍ਰੀਤ ਸਿੰਘ ਤੇ ਮਾਤਾ ਕਵਲਪ੍ਰੀਤ ਕੌਰ ਦਾ ਨਾਂ ਰੌਸ਼ਨ ਕੀਤਾ, ਉੱਥੇ ਹੀ ਪੰਜਾਬ ਤੇ ਭਾਰਤ ਦਾ ਨਾਂ ਵੀ ਪੂਰੀ ਦੁਨੀਆ ’ਚ ਰੌਸ਼ਨ ਕੀਤਾ। ਰੇਜਨਪ੍ਰੀਤ ਕੌਰ ਨਿਰਮਾਣ ਹੌਲੀਸਟਕ ਆਫ ਐਜ਼ੂਕੇਸ਼ਨ ਸਕੂਲ ਮਕਸੂਦਾਂ, ਜਲੰਧਰ ਦੀ 7ਵੀਂ ਜਮਾਤ ਦੀ ਵਿਦਿਆਰਥਣ ਹੈ।
ਇਹ ਵੀ ਪੜ੍ਹੋ: ਪਾਕਿ 'ਚ 10 ਸਾਲਾ ਹਿੰਦੂ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਕਤਲ, ਲਾਸ਼ ਨੂੰ ਕਬਰਿਸਤਾਨ ’ਚ ਸੁੱਟਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਜਨਪ੍ਰੀਤ ਕੌਰ ਦੇ ਦਾਦਾ ਸ. ਰਾਮ ਸਿੰਘ ਰਿਟਾ. ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੀ ਪੋਤਰੀ ਰੇਜਨਪ੍ਰੀਤ ਕੌਰ ਕੋਬਰਾ ਕਰਾਟੇ ਸੈਂਟਰ ਦੇ ਕੋਚ ਜਤਿੰਦਰ ਕੁਮਾਰ ਦੀ ਟ੍ਰੇਨਿੰਗ ਦੀ ਬਦੌਲਤ ਹੀ ਤਮਗਾ ਜਿੱਤਣ ਦੇ ਯੋਗ ਬਣੀ। ਰੇਜਨਪ੍ਰੀਤ ਦੀ ਉਮਰ 12 ਸਾਲ ਹੈ ਤੇ ਉਹ ਖੇਡਾਂ ਦੇ ਨਾਲ-ਨਾਲ ਪੜ੍ਹਾਈ ਦੇ ਖੇਤਰ ’ਚ ਵੀ ਮੱਲਾਂ ਮਾਰ ਰਹੀ ਹੈ।
ਇਹ ਵੀ ਪੜ੍ਹੋ: ਭਾਰਤ ਦੇ ਫ਼ੈਸਲੇ ਨੇ ਅਮਰੀਕਾ 'ਚ ਮਚਾਈ ਤੜਥੱਲੀ, ਲੱਗੇ ਨੋਟਿਸ- 'ਇਕ ਪਰਿਵਾਰ ਨੂੰ ਮਿਲਣਗੇ ਇਕ ਥੈਲੀ ਚੌਲ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਨਡੇ ’ਚ ਵਧੀਆ ਪ੍ਰਦਰਸ਼ਨ ਦੀ ਕੋਸ਼ਿਸ਼ ’ਚ ਸੂਰਯਕੁਮਾਰ, ਇਨ੍ਹਾਂ ਖਿਡਾਰੀਆਂ ’ਤੇ ਵੀ ਰਹਿਣਗੀਆਂ ਨਜ਼ਰਾਂ
NEXT STORY