ਨਵੀਂ ਦਿੱਲੀ—ਇੰਗਲੈਂਡ ਦੇ ਗੇਂਦਬਾਜ਼ ਜੇਮਸ ਐਂਡਰਸਨ ਨੇ ਭਾਰਤੀ ਕੈਪਟਨ ਵਿਰਾਟ ਕੋਹਲੀ ਨੂੰ ਝੂਠਾ ਕਿਹਾ, ਜਿਸ ਤੋਂ ਬਾਅਦ ਕ੍ਰਿਕਟ ਫੈਨਜ਼ ਬਹੁਤ ਨਰਾਜ਼ ਹੋਏ। ਅਜਿਹੇ 'ਚ ਵਿਰਾਟ ਤੋਂ ਪਹਿਲਾਂ ਭਾਰਤ ਦੇ ਸਾਬਕਾ ਲੇਗ ਸਪਿਨਰ ਲਕਸ਼ਮਣ ਸ਼ਿਵਰਾਮ ਕ੍ਰਿਸ਼ਨ ਨੇ ਐਂਡਰਸਨ ਨੂੰ ਕਰਾਰਾ ਜਵਾਬ ਦਿੱਤਾ ਹੈ। ਸ਼ਿਵਾ ਨੇ ਕਿਹਾ ਕਿ ਵਿਰਾਟ 'ਤੇ ਐਂਡਰਸਨ ਦਾ ਬਿਆਨ ਬੇਤੁਕਾ ਸੀ ਅਤੇ ਉਨ੍ਹਾਂ ਨੇ ਅਜਿਹਾ ਬੋਲਣ ਦੀ ਜਗ੍ਹਾ ਆਪਣੀ ਗੇਂਦਬਾਜ਼ੀ 'ਤੇ ਧਿਆਨ ਦੇਣਾ ਚਾਹੀਦਾ ਹੈ।
ਇਕ ਖਬਰ ਮੁਤਾਬਕ ਸ਼ਿਵ ਨੇ ਕਿਹਾ ਕਿ ਐਂਡਰਸਨ ਦਾ ਬਿਆਨ ਸੋਚੀ ਸਮਝੀ ਚਾਲ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਕਪਤਾਨ ਦਾ ਧਿਆਨ ਭਟਕ ਜਾਵੇਗਾ। ਉਹ ਬੋਲੇ, ' ਅਜਿਹਾ ਅਕਸਰ ਹੁੰਦਾ ਹੈ, ਜਦੋਂ ਕਪਤਾਨ 'ਤੇ ਹਮਲਾ ਹੁੰਦਾ ਹੈ ਤਾਂ ਉਸਦਾ ਪ੍ਰਭਾਵ ਪੂਰੀ ਟੀਮ 'ਤੇ ਪੈਂਦਾ ਹੈ। ਸ਼ਿਵ ਨੇ ਭਾਰਤੀ ਕੋਚ ਰਵੀ ਸ਼ਾਸਤਰੀ ਦੀ ਤਾਰੀਫ ਵੀ ਕੀਤੀ। ਉਨ੍ਹਾਂ ਨੇ ਕਿਹਾ ਰਵੀ ਇੰਗਲੈਂਡ ਦੀ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸ਼ਿਵ ਨੇ ਅੱਗੇ ਕਿਹਾ,'ਦੂਜੀ ਟੀਮ ਦੇ ਕੈਪਟਨ 'ਤੇ ਧਿਆਨ ਦੇਣ ਦੀ ਜਗ੍ਹਾ ਐਂਡਰਸਨ ਨੂੰ ਆਪਣੀ ਗੇਂਦਬਾਜ਼ੀ 'ਤੇ ਧਿਆਨ ਲਗਾਉਣਾ ਚਾਹੀਦਾ ਹੈ।' ਟੀ-20 ਸੀਰੀਜ਼ ਜਿੱਤਣ ਅਤੇ ਵਨ ਡੇ ਸੀਰੀਜ਼ ਹਾਰਨ ਤੋਂ ਬਾਅਦ ਭਾਰਤ ਟੈਸਟ ਸੀਰੀਜ਼ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰੇਗੀ? ਇਸ ਸਵਾਲ 'ਤੇ ਸ਼ਿਵ ਨੇ ਕਿਹਾ ਕਿ ਸਭ ਕੁਝ ਭਾਰਤ ਦੀ ਪਹਿਲੀ ਪਾਰੀ 'ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਲ ਸੀਰੀਜ਼ ਜਿੱਤਣ ਦਾ ਚੰਗਾ ਮੌਕਾ ਹੈ, ਪਰ ਉਸਦੇ ਲਈ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
-ਕੀ ਹੈ ਮਾਮਲਾ
ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਦੇ ਗੇਂਦਬਾਜ਼ ਜੇਮਸ ਐਂਡਰਸਨ ਨੇ ਵਿਰਾਟ ਕੋਹਲੀ ਨੂੰ ' ਝੂਠਾ' ਦੱਸਿਆ ਸੀ। ਉਨ੍ਹਾਂ ਨੇ ਕਿਹਾ, ' ਜੇਕਰ ਵਿਰਾਟ ਕਹਿੰਦੇ ਹਨ ਦੌੜਾਂ ਨਾ ਬਣਾਉਣ 'ਤੇ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਉਹ ਝੂਠ ਬੋਲ ਰਹੇ ਹਨ।' ਦਰਅਸਲ ਵਿਰਾਟ ਨੇ 2014 ਸੀਰੀਜ਼ ਨਾਲ ਜੋੜਦੇ ਹੋਏ ਆਪਣੀ ਫਾਰਮ ਨੂੰ ਲੈ ਕੇ ਕੀਤੇ ਸਵਾਲ 'ਤੇ ਕਿਹਾ ਸੀ ਕਿ ਉਹ ਇੰਗਲੈਂਡ 'ਚ ਖੇਡ ਦਾ ਆਨੰਦ ਮਾਣਨਾ ਚਾਹੁੰਦੇ ਹਨ ਅਤੇ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਪਰੇਸ਼ਾਨ ਨਹੀਂ ਹਨ।
ਇਸ 'ਤੇ ਐਂਡਰਸਨ ਨੇ ਇਹ ਬਿਆਨ ਦਿੱਤਾ ਸੀ। ਫਿਲਹਾਲ ਵਿਰਾਟ ਕੋਹਲੀ ਵਲੋਂ ਕੋਈ ਜਵਾਬ ਨਹੀਂ ਆਇਆ ਹੈ, ਫੈਨਜ਼ ਚਾਹੁੰਣਗੇ ਕਿ ਉਹ 1 ਅਗਸਤ ਤੋਂ ਸ਼ੁਰੂ ਹੋ ਰਹੀ ਸੀਰੀਜ਼ 'ਚ ਬੱਲੇ ਨਾਲ ਆਪਣਾ ਜਵਾਬ ਦੇਣ।
ਪਾਕਿ ਨਾਲ ਮੁਕਾਬਲੇ ਤੋਂ ਪਹਿਲਾਂ ਭਾਰਤ ਨੂੰ ਨਹੀਂ ਆਰਾਮ, ਖੇਡਣਗੇ ਪੈਣਗੇ ਲਗਾਤਾਰ 2 ਮੈਚ
NEXT STORY