ਮੈਲਬੌਰਨ (ਭਾਸ਼ਾ) - ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਸ ਪੈਟਿਨਸਨ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਫਿਟਨੈੱਸ ਦੇ ਮਸਲਿਆਂ ਕਾਰਨ ਏਸ਼ੇਜ਼ ਸੀਰੀਜ਼ ਵਿਚ ਨਹੀਂ ਖੇਡ ਸਕਦੇ। ਪੈਟਿਨਸਨ ਅਜੇ 31 ਸਾਲ ਦੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਲਈ 21 ਟੈਸਟ ਅਤੇ 15 ਵਨਡੇ ਖੇਡੇ ਹਨ। ਉਹ ਘਰੇਲੂ ਕ੍ਰਿਕਟ ਵਿਚ ਵਿਕਟੋਰੀਆ ਲਈ ਖੇਡਣਾ ਜਾਰੀ ਰੱਖਣਗੇ। ਪੈਟਿਨਸਨ ਹਾਲ ਹੀ ਵਿਚ ਵਿਕਟੋਰੀਆ ਦੇ ਟ੍ਰਾਇਲ ਮੈਚ ਵਿਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੇ ਗੋਡੇ 'ਤੇ ਸੱਟ ਲੱਗੀ ਹੈ। ਕ੍ਰਿਕਟ ਡਾਟ ਕਾਮ ਅਨੁਸਾਰ ਪੈਟਿਨਸਨ ਨੇ ਕਿਹਾ, 'ਸੀਜ਼ਨ ਤੋਂ ਪਹਿਲਾਂ ਮੈਂ ਏਸ਼ੇਜ਼ ਲਈ ਦਾਅਵਾ ਪੇਸ਼ ਕਰਨਾ ਚਾਹੁੰਦੇ ਸੀ ਪਰ ਆਗਾਮੀ ਸੀਜ਼ਨ ਲਈ ਮੈਂ ਜਿਹੇ-ਜਿਹੀ ਤਿਆਰੀ ਚਾਹੁੰਦਾ ਸੀ, ਮੇਰੀ ਤਿਆਰੀਆਂ ਉਵੇਂ ਨਹੀਂ ਰਹੀਆਂ।'
ਉਨ੍ਹਾਂ ਕਿਹਾ, 'ਜੇ ਮੈਂ ਏਸ਼ੇਜ਼ ਦਾ ਹਿੱਸਾ ਹੁੰਦਾ ਤਾਂ ਮੈਨੂੰ ਆਪਣੇ ਅਤੇ ਆਪਣੇ ਸਾਥੀਆਂ ਨਾਲ ਨਿਆਂ ਕਰਨਾ ਪੈਂਦਾ। ਮੈਂ ਅਜਿਹੀ ਸਥਿਤੀ ਵਿਚ ਨਹੀਂ ਪੈਣਾ ਚਾਹੁੰਦਾ, ਜਿੱਥੇ ਮੈਨੂੰ ਆਪਣੇ ਸਰੀਰ ਨਾਲ ਜੂਝਣਾ ਪਵੇ। ਇਹ ਮੇਰੇ ਅਤੇ ਮੇਰੀ ਟੀਮ ਲਈ ਚੰਗਾ ਨਹੀਂ ਹੁੰਦਾ।' ਪੈਟਿਨਸਨ ਨੇ ਕਿਹਾ ਇਹ ਜਾਣਦੇ ਹੋਏ ਕਿ ਮੈਂ ਹੁਣ ਸਿਰਫ਼ ਤਿੰਨ ਜਾਂ ਚਾਰ ਸਾਲ ਕ੍ਰਿਕਟ ਖੇਡ ਸਕਦਾ ਹਾਂ, ਮੈਂ ਮਹਿਸੂਸ ਕੀਤਾ ਕਿ ਉੱਚ ਪੱਧਰ 'ਤੇ ਖੇਡਣ ਦੀ ਬਜਾਏ ਮੈਨੂੰ ਵਿਕਟੋਰੀਆ ਲਈ ਖੇਡਣਾ ਚਾਹੀਦਾ ਹੈ। ਇੰਗਲੈਂਡ ਵਿਚ ਕੁਝ ਮੈਚ ਖੇਡਣ ਅਤੇ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਉੱਤੇ ਧਿਆਨ ਦੇਣਾ ਚਾਹੀਦਾ ਹੈ। ਪੈਟਿਨਸਨ ਨੇ ਆਪਣੇ ਕਰੀਅਰ ਵਿਚ ਟੈਸਟ ਕ੍ਰਿਕਟ ਵਿਚ 81 ਅਤੇ ਵਨਡੇ ਵਿਚ 16 ਵਿਕਟਾਂ ਲਈਆਂ। ਉਨ੍ਹਾਂ ਨੇ ਦਸੰਬਰ 2011 ਵਿਚ ਮਿਸ਼ੇਲ ਸਟਾਰਕ ਅਤੇ ਡੇਵਿਡ ਵਾਰਨਰ ਦੇ ਨਾਲ ਬ੍ਰਿਸਬੇਨ ਵਿਚ ਨਿਊਜ਼ੀਲੈਂਡ ਦੇ ਖ਼ਿਲਾਫ਼ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣਾ ਆਖ਼ਰੀ ਟੈਸਟ ਜਨਵਰੀ 2020 ਵਿਚ ਨਿਊਜ਼ੀਲੈਂਡ ਖ਼ਿਲਾਫ਼ ਸਿਡਨੀ ਵਿਚ ਖੇਡਿਆ ਸੀ।
ਟੀ-20 ਵਰਲਡ ਕੱਪ : ਓਮਾਨ ਖ਼ਿਲਾਫ਼ ਜਿੱਤ ਦਰਜ ਕਰਕੇ ਬੋਲੇ ਮਹਿਮੁਦੁੱਲ੍ਹਾ- ਕਾਫੀ ਸੁਧਾਰ ਦੀ ਜ਼ਰਰੂਤ
NEXT STORY