ਸਪੋਰਟਸ ਡੈਸਕ - ਡਾਈਜੇਨ ਮਾਏਦਾ ਨੇ ਜਾਪਾਨ ਨੂੰ ਬੜ੍ਹਤ ਦਿਵਾਈ ਪਰ 6 ਮਿੰਟ ਬਾਅਦ ਐਂਥਨੀ ਐਲੰਗਾ ਨੇ ਬਰਾਬਰੀ ਦਾ ਗੋਲ ਕਰਕੇ ਸਵੀਡਨ ਨੂੰ 1-1 ਨਾਲ ਡਰਾਅ ਦਿਵਾਇਆ ਜਿਸ ਨਾਲ ਦੋਵੇਂ ਹੀ ਟੀਮਾਂ ਇੱਥੇ ਵਿਸ਼ਵ ਕੱਪ ਦੇ ਨਾਕਆਊਟ ਦੌਰ ’ਚ ਪਹੁੰਚ ਗਈਆਂ। ਜਾਪਾਨ ਲਗਾਤਾਰ ਤੀਜੇ ਵਿਸ਼ਵ ਕੱਪ ’ਚ ਗਰੁੱਪ ਪੜਾਅ ਤੋਂ ਅੱਗੇ ਵਧਣ ’ਚ ਸਫਲ ਰਿਹਾ ਹੈ ਤੇ 2002 ’ਚ ਸਾਂਝੇ ਮੇਜ਼ਬਾਨ ਦੇ ਤੌਰ ’ਤੇ ਪਹਿਲੀ ਵਾਰ ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚਣ ਤੋਂ ਬਾਅਦ 7 ਕੋਸ਼ਿਸ਼ਾਂ ’ਚ ਪੰਜਵੀਂ ਵਾਰ ਅਜਿਹਾ ਕਰ ਰਿਹਾ ਹੈ। ਜਾਪਾਨ ਦੀ ਟੀਮ ਗਰੁੱਪ-ਐੱਫ ’ਚ ਨੀਦਰਲੈਂਡ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਸਵੀਡਨ ਦੀ ਟੀਮ ਨੇ 1994 ਤੋਂ ਬਾਅਦ ਜਦੋਂ ਵੀ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ ਤਾਂ ਟੀਮ ਨਾਕਆਊਟ ’ਚ ਪਹੁੰਚੀ ਹੈ। ਟੀਮ 1994 ’ਚ ਸੈਮੀਫਾਈਨਲ ਤੱਕ ਪਹੁੰਚੀ ਸੀ ਜਦੋਂ ਅਮਰੀਕਾ ਨੇ ਫੁੱਟਬਾਲ ਦੇ ਇਸ ਸਭ ਤੋਂ ਵੱਡੇ ਆਯੋਜਨ ਦੀ ਮੇਜ਼ਬਾਨੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੇਪੇ ਦੇ 2 ਗੋਲ ਦੀ ਬਦੌਲਤ ਆਈਵਰੀ ਕੋਸਟ ਨੇ ਕਿਊਰਾਸਾਓ ਹਰਾਇਆ ! ਪਹਿਲੀ ਵਾਰ ਨਾਕਆਊਟ 'ਚ ਬਣਾਈ ਜਗ੍ਹਾ
NEXT STORY