ਭੁਵਨੇਸ਼ਵਰ— ਖਿਤਾਬ ਦੀ ਪ੍ਰਬਲ ਦਾਅਵੇਦਾਰ ਭਾਰਤੀ ਟੀਮ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਜਾਪਾਨ ਦੀ ਟੀਮ ਨਾਲ ਖੇਡੇਗੀ, ਜਿਸ ਨੇ ਪੋਲੈਂਡ ਨੂੰ ਕ੍ਰਾਸ ਓਵਰ ਮੈਚ 'ਚ 6-2 ਨਾਲ ਹਰਾਇਆ। ਦੁਨੀਆ ਦੀ 18ਵੇਂ ਨੰਬਰ ਦੀ ਟੀਮ ਜਾਪਾਨ ਦੇ ਲਈ ਸ਼ੋਤਾ ਯਾਮਾਡਾ (20ਵਾਂ ਮਿੰਟ), ਹਿਰੋਤਾਕਾ ਜੇਂਦਾਨਾ (23ਵਾਂ), ਕੇਂਤਾ ਤਨਾਕਾ (34ਵਾਂ) ਕੇਜੀ ਯਾਮਾਸਾਕੀ (36ਵਾਂ, 60ਵਾਂ) ਤੇ ਕੇਂਜੀ ਕਿਤਾਜਾਤੋ (47ਵਾਂ ਮਿੰਟ) ਨੇ ਗੋਲ ਕੀਤੇ। ਮਿਖੋਲਾਜ ਜੀ (7ਵਾਂ) ਤੇ ਮਤੇਉਜ ਹੁਲਬੋਲ (26ਵਾਂ) ਨੇ ਪੋਲੈਂਡ ਦੇ ਲਈ ਗੋਲ ਕੀਤੇ। ਹੋਰ ਕ੍ਰਾਸ ਓਵਰ ਮੈਚ 'ਚ ਦੱਖਣੀ ਅਫਰੀਕਾ ਨੇ ਰੂਸ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਭਾਰਤ ਸ਼ੁੱਕਰਵਾਰ ਨੂੰ ਜਾਪਾਨ ਨਾਲ ਖੇਡੇਗੀ ਜਦਕਿ ਦੱਖਣੀ ਅਫਰੀਕਾ ਦਾ ਸਾਹਮਣਾ ਅਮਰੀਕਾ ਨਾਲ ਹੋਵੇਗਾ। ਰੂਸ ਤੇ ਪੋਲੈਂਡ 5ਵੇਂ ਤੇ 6ਵੇਂ ਸਥਾਨ ਦੇ ਲਈ ਖੇਡਣਗੇ।
ਅਮਰੀਕਾ ਨੇ ਥਾਈਲੈਂਡ ਨੂੰ 13-0 ਨਾਲ ਹਰਾਇਆ
NEXT STORY