ਨਵੀਂ ਦਿੱਲੀ— ਟੀਮ ਇੰਡੀਆ ਅਤੇ ਆਸਟ੍ਰੇਲੀਆ ਨੂੰ ਬਾਕਸਿੰਗ ਡੇ ਟੈਸਟ 'ਚ ਪਹਿਲੀ ਪਾਰੀ 'ਚ 151 ਦੌੜਾਂ 'ਤੇ ਢੇਰ ਕਰ ਦਿੱਤਾ ਹੈ, ਲਿਹਾਜਾ ਉਸਨੂੰ 292 ਦੌੜਾਂ ਦਾ ਵਾਧਾ ਹਾਸਲ ਹੋਇਆ ਹੈ। ਕੰਗਾਰੂ ਟੀਮ ਦੀਆਂ ਧੱਜੀਆਂ ਉਡਾਉਣ 'ਚ ਜਸਪ੍ਰੀਤ ਬੁਮਰਾਹ ਨੇ 6ਵਿਕਟਾਂ ਲੈ ਕੇ ਅਹਿਮ ਭੁਮਿਕਾ ਨਿਭਾਈ। ਇਸ ਦੌਰਾਨ ਇਸ ਨੌਜਵਾਨ ਬੱਲੇਬਾਜ਼ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ।
ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਇਸੇ ਸਾਲ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ, ਉਨ੍ਹਾਂ ਨੇ ਹੁਣ ਤੱਕ 9 ਮੈਚਾਂ 'ਚ 21.24 ਦੀ ਔਸਤ ਨਾਲ 45 ਵਿਕਟਾਂ ਲਈਆਂ ਹਨ, ਜੋ ਕਿ ਡੈਬਿਊ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਵਰਲਡ ਰਿਕਾਰਡ ਹੈ। ਇਸ 'ਚ ਪਹਿਲਾਂ ਆਸਟ੍ਰੇਲੀਆ ਦੇ ਟੈਰੀ ਐਡਰਮੈਨ ਨੇ 1981 ਅਤੇ ਵੈਸਟਇੰਡੀਜ਼ ਦੇ ਕਟਰਲੀ ਐਂਬ੍ਰੋਸ ਨੇ 1988 'ਚ 42-42 ਵਿਕਟਾਂ ਲਈਆਂ ਸਨ।

25 ਸਾਲ ਦੇ ਜਸਪ੍ਰੀਤ ਬੁਮਰਾਹ ਨੇ ਮੈਲਬੋਰਨ 'ਚ ਆਸਟ੍ਰੇਲੀਆ ਖਿਲਾਫ ਪਹਿਲੀ ਪਾਰੀ 'ਚ 15.5 ਓਵਰਾਂ 'ਚ 33 ਦੌੜਾਂ ਦੇ ਕੇ 6 ਸ਼ਿਕਾਰ ਕੀਤੇ, ਜੋ ਕਿ ਉਨ੍ਹਾਂ ਦਾ ਟੈਸਟ 'ਚ ਬੈਸਟ ਪ੍ਰਦਰਸ਼ਨ ਹੈ। ਇਸਦੇ ਨਾਲ ਹੀ ਉਹ ਸਾਊਥ ਅਫਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ 'ਚ ਇਕ ਪਾਰੀ 'ਚ ਪੰਜ ਜਾਂ ਫਿਰ ਉਸ ਤੋਂ ਅਧਿਕ ਵਿਕਟਾਂ ਲੈਣ ਵਾਲੇ ਪਹਿਲੇ ਏਸ਼ੀਆਈ ਗੇਂਦਬਾਜ਼ ਬਣ ਗਏ ਸਨ।
ਆਸਟ੍ਰੇਲੀਆ ਖਿਲਾਫ 33 ਦੌੜਾਂ 'ਤੇ 6 ਵਿਕਟਾਂ ਲੈਣ ਵਾਲੇ ਬੁਮਰਾਹ ਨੇ ਇਸ ਸਾਲ ਸਾਊਥ ਅਫਰੀਕਾ ਖਿਲਾਫ ਜੋਹਾਂਸਬਰਗ 'ਚ 5-54 ਅਤੇ ਟ੍ਰੇਂਟ ਬ੍ਰਿਜ 'ਚ ਇੰਗਲੈਂਡ ਖਿਲਾਫ 5-85 ਦਾ ਪ੍ਰਦਰਸ਼ਨ ਕੀਤਾ ਸੀ। ਉਹ ਡੈਬਿਊ ਈਅਰ 'ਚ ਇਨ੍ਹਾਂ ਤਿੰਨਾਂ ਦੇਸ਼ਾਂ 'ਚ ਪੰਜ ਵਿਕਟਾਂ ਲੈਣ ਵਾਲੇ ਪਹਿਲੇ ਖਿਡਾਰੀ ਹਨ।

ਬੁਮਰਾਹ ਨੇ ਮੌਜੂਦਾ ਕੈਲੇਂਡਰ ਈਅਰ 'ਚ 45 ਵਿਕਟਾਂ ਲਈਆਂ ਹਨ ਅਤੇ ਉਹ ਸ਼ਮੀ (45) ਨਾਲ ਟਾਪ 5 'ਚ ਸ਼ਾਮਲ ਹਨ। ਹਾਲਾਂਕਿ 21.24 ਦੀ ਔਸਤ ਨਾਲ ਉਹ ਸ਼ਮੀ (26.60) ਤੋਂ ਬਿਹਤਰ ਹਨ ਰਬਾਡਾ ਨੇ 52 ਦਿਲਰੂਵਾਨ ਪਰੇਰਾ ਨੇ 50 ਅਤੇ ਨਾਥਨ ਲਾਇਨ ਨੇ 49 ਸ਼ਿਕਾਰ ਕੀਤੇ ਹਨ।

ਜੇਕਰ ਇੰਟਰਨੈਸ਼ਨਲ ਕ੍ਰਿਕਟ ਦੀ ਗੱਲ ਕਰੀਏ ਤਾਂ ਬੁਮਰਾਹ ਨੇ 75 ਵਿਕਟਾਂ ਆਪਣੇ ਨਾ ਕੀਤੀਆਂ ਹਨ ਅਤੇ ਉਹ ਤੀਜੇ ਨੰਬਰ 'ਤੇ ਮੌਜੂਦ ਹਨ। ਕਾਗੀਸੋ ਰਬਾਡਾ 77 ਵਿਕਟਾਂ ਨਾਲ ਨੰਬਰ-1 ਹੈ ਤਾਂ ਕੁਲਦੀਪ ਯਾਦਵ ਅਤੇ ਆਦਿਲ ਰਾਸ਼ਿਦ ਨੇ 76-76 ਵਿਕਟਾਂ ਲਈਆਂ ਹਨ। ਇਹ ਦੋਵੇਂ ਸੰਯੁਕਤ ਰੂਪ ਤੋਂ ਨੰਬਰ 2 ਹੈ।

ਜਸਪ੍ਰੀਤ ਬੁਮਰਾਹ (6-33) ਨੇ ਮੈਲਬੋਰਨ 'ਚ ਕਹਿਰ ਢਾਇਆ, ਜੋ ਕਿ ਆਸਟ੍ਰੇਲੀਆ 'ਚ ਕਿਸੇ ਵੀ ਭਾਰਤੀ ਗੇਂਦਬਾਜ਼ ਦਾ ਦੂਜਾ ਸਭ ਤੋਂ ਵੱਡਾ ਚੰਗਾ ਪ੍ਰਦਰਸ਼ ਹੈ। ਕਪਿਲ ਦੇਵ ਨੇ 1985 'ਚ ਐਡੀਲੇਡ 'ਚ 8—106 ਦਾ ਪ੍ਰਦਰਸ਼ਨ ਕੀਤਾ ਸੀ, ਜੋ ਅੱਜ ਵੀ ਕਾਇਮ ਹੈ ਵੈਸੇ ਬੁਮਰਾਹ ਨੇ ਅਜੀਤ ਅਗਰਕਰ ਨੂੰ ਪਿਛਾੜਿਆ ਹੈ, ਜਿਨ੍ਹਾਂ ਨੇ 2003 'ਚ ਐਡੀਲੇਡ 'ਚ ਆਸਟ੍ਰੇਲੀਆ ਦੀ ਨੀਂਦ ਉਡਾ ਦਿੱਤੀ ਸੀ।
ਭਾਰਤ ਅਤੇ ਇੰਗਲੈਂਡ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰ : ਵਿਵੀਅਨ ਰਿਚਰਡਸ
NEXT STORY