ਗੁਹਾਟੀ— ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵੀਅਨ ਰਿਚਰਡਸ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਵਿਦੇਸ਼ 'ਚ ਸੀਰੀਜ਼ ਜਿੱਤਣ ਲਈ ਕਈ ਪਹਿਲੂਆਂ 'ਤੇ ਕੰਮ ਕਰਨਾ ਹੋਵੇਗਾ ਪਰ ਇਹ ਵੀ ਕਿਹਾ ਕਿ ਆਸਟਰੇਲੀਆ 'ਚ ਭਾਰਤ ਦਾ ਪਲੜਾ ਭਾਰੀ ਰਹੇਗਾ। ਵਿਰਾਟ ਕੋਹਲੀ ਦੀ ਹਮਲਾਵਰ ਕਪਤਾਨੀ ਦੀ ਸ਼ਲਾਘਾ ਕਰਦੇ ਹੋਏ ਰਿਚਰਡਸ ਨੇ ਕਿਹਾ ਕਿ ਕਈ ਵਾਰ ਟੀਮ ਨੂੰ ਸਲੇਜਿੰਗ ਨਾਲ ਫਾਇਦਾ ਮਿਲਦਾ ਹੈ ਅਤੇ ਖਿਡਾਰੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ, ''ਪਹਿਲਾਂ ਭਾਰਤ ਚਾਰ ਸਪਿਨਰਾਂ ਨਾਲ ਖੇਡਦਾ ਸੀ ਅਤੇ ਹੁਣ ਉਸ ਕੋਲ ਚਾਰ ਤੇਜ਼ ਗੇਂਦਬਾਜ਼ ਹਨ। ਇਹ ਚੰਗਾ ਹੈ ਕਿ ਚੀਜ਼ਾਂ ਬਦਲ ਰਹੀਆਂ ਹਨ।''

ਭਾਰਤ ਨੂੰ ਸਮਝ ਆ ਗਈ ਕਿ ਇਸ ਰਵੀਈਏ ਦੀ ਜ਼ਰੂਰਤ ਹੈ ਪਰ ਅਜੇ ਵੀ ਵਿਦੇਸ਼ 'ਚ ਚੰਗੇ ਪ੍ਰਦਰਸ਼ਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੀ ਚੰਗੀ ਟੀਮ ਵਿਦੇਸ਼ 'ਚ ਜਿੱਤ ਦੀ ਹੱਕਦਾਰ ਹੈ। ਉਨ੍ਹਾਂ ਕਿਹਾ, ''ਭਾਰਤ 'ਚ ਬੁਨਿਆਦੀ ਢਾਂਚਾ ਬਿਹਤਰ ਹੋਇਆ ਹੈ। ਆਈ.ਪੀ.ਐੱਲ. ਤੋਂ ਕਾਫੀ ਮਦਦ ਮਿਲੀ ਹੈ। ਪਰ ਵਿਦੇਸ਼ 'ਚ ਜਿੱਤਣ ਲਈ ਅਜੇ ਵੀ ਕਾਫੀ ਕੰਮ ਕਰਨਾ ਹੋਵੇਗਾ।'' ਰਿਚਰਡਸ ਇੱਥੇ ਮਣੀਪਾਲ ਸਮੂਹ ਦੀ ਐਂਟੀਗਾ ਕਾਲਜ ਆਫ ਮੈਡੀਸਿਨ ਵੱਲੋਂ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਕੋਲ ਆਸਟਰੇਲੀਆ 'ਚ ਲੜੀ ਜਿੱਤਣ ਦਾ ਮੌਕਾ ਹੈ। ਉਨ੍ਹਾਂ ਕਿਹਾ, ''ਕੋਹਲੀ ਹਮਲਾਵਰ ਹੈ। ਮੈਂ ਉਸ ਦਾ ਵੱਡਾ ਮੁਰੀਦ ਹਾਂ। ਮੈਨੂੰ ਚੰਗੇ ਬੱਲੇਬਾਜ਼ ਅਤੇ ਚੰਗੀ ਹਮਲਾਵਰਤਾ ਪਸੰਦ ਹੈ। ਮੈਨੂੰ ਇਹ ਵੀ ਪਸੰਦ ਹੈ ਕਿ ਕੋਈ ਆਸਟਰੇਲੀਆ ਦੇ ਖਿਲਾਫ ਖੇਡ ਸਕਦਾ ਹੈ। ਇਸ ਵਾਰ ਆਸਟਰੇਲੀਆ 'ਚ ਜਿੱਤਣ ਦਾ ਚੰਗਾ ਮੌਕਾ ਹੈ।''
ਸਮਿਥ ਅਤੇ ਵਾਰਨਰ ਦਾ ਵਾਪਸੀ 'ਤੇ ਖੁੱਲ੍ਹੇ ਦਿਲ ਨਾਲ ਹੋਵੇਗਾ ਸਵਾਗਤ : ਫਿੰਚ
NEXT STORY