ਮੀਰਪੁਰ— ਬੰਗਲਾਦੇਸ਼ ਦੇ ਖਿਲਾਫ ਦੂਜੇ ਟੈਸਟ 'ਚ ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ ਟੈਸਟ 'ਚ ਆਪਣਾ ਪਹਿਲਾ ਵਿਕਟ ਝਟਕਾਇਆ।
ਇਹ ਵਿਕਟ ਉਨਾਦਕਟ ਲਈ ਇਸ ਲਈ ਵੀ ਖਾਸ ਹੈ ਕਿਉਂਕਿ ਉਸ ਨੂੰ ਇਹ ਵਿਕਟ ਆਪਣੇ ਟੈਸਟ ਡੈਬਿਊ ਦੇ 12 ਸਾਲ ਬਾਅਦ ਮਿਲੀ ਹੈ। ਉਨਾਦਕਟ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ 16 ਦਸੰਬਰ 2010 ਨੂੰ ਸੁਪਰਸਪੋਰਟ ਪਾਰਕ ਵਿੱਚ ਆਪਣਾ ਡੈਬਿਊ ਕੀਤਾ, ਜਿਸ ਤੋਂ 12 ਸਾਲ ਬਾਅਦ ਉਸ ਟੈਸਟ ਮੈਚ 'ਚ ਬੰਗਲਾਦੇਸ਼ ਦੇ ਖਿਲਾਫ ਮੌਕਾ ਮਿਲਿਆ।
ਇਹ ਵੀ ਪੜ੍ਹੋ : ਜੇਲ੍ਹ 'ਚ ਬਿਤਾਏ ਦਿਨਾਂ ਨੂੰ ਯਾਦ ਕਰ ਰੋ ਪਿਆ ਇਹ ਧਾਕੜ ਟੈਨਿਸ ਖਿਡਾਰੀ, ਦੱਸਿਆ ਕਿਵੇਂ ਕੱਟੀ ਕੈਦ
ਉਨਾਦਕਟ ਨੇ 15ਵੇਂ ਓਵਰ ਦੀ 5ਵੀਂ ਗੇਂਦ ਸਟਰਾਈਕ ਐਂਡ 'ਤੇ ਖੜ੍ਹੇ ਜ਼ਾਕਿਰ ਹਸਨ ਨੂੰ ਸੁੱਟ ਦਿੱਤੀ। ਗੇਂਦ 'ਚ ਜ਼ਿਆਦਾ ਉਛਾਲ ਸੀ ਅਤੇ ਜ਼ਾਕਿਰ ਕੇ. ਐੱਲ. ਰਾਹੁਲ ਨੂੰ ਕੈਚ ਦੇ ਬੈਠੇ ਅਤੇ ਇਸ ਤਰ੍ਹਾਂ ਉਨਾਦਕਟ ਨੇ ਟੈਸਟ ਫਾਰਮੈਟ 'ਚ ਆਪਣੀ ਪਹਿਲੀ ਵਿਕਟ ਹਾਸਲ ਕੀਤੀ।
ਟੈਸਟ 'ਚ ਪਹਿਲੀ ਵਿਕਟ ਲੈਣ ਤੋਂ ਬਾਅਦ ਉਨਾਦਕਟ ਭਾਵੁਕ ਹੁੰਦੇ ਹੋਏ ਨਜ਼ਰ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਮੈਦਾਨ 'ਚ ਮੌਜੂਦ ਸਾਬਕਾ ਕਪਤਾਨ ਅਤੇ ਵਿਸਫੋਟਕ ਬੱਲੇਬਾਜ਼ ਵਿਰਾਟ ਕੋਹਲੀ ਨੂੰ ਗਲੇ ਲਗਾਇਆ। ਜ਼ਿਕਰਯੋਗ ਹੈ ਕਿ ਇਸ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ 'ਚ ਕਿ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਲੰਚ ਬ੍ਰੇਕ ਤੱਕ 2 ਵਿਕਟਾਂ ਗੁਆ ਕੇ 82 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs BAN 2nd Test 1st Day Stumps : ਭਾਰਤ -19/0, ਬੰਗਲਾਦੇਸ਼ ਕੋਲ 208 ਦੌੜਾਂ ਦੀ ਬੜ੍ਹਤ
NEXT STORY