ਨਵੀਂ ਦਿੱਲੀ— ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਦੇ ਖਿਲਾਫ ਜੈੱਟ ਏਅਰਵੇਜ਼ ਤੋਂ ਬਰਖਾਸਤ ਹੋਏ ਪਾਇਲਟ ਬੇਰੰਡ ਹੋਸਲਿਨ ਨੇ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਹੈ। ਇਸ ਪਾਇਲਟ 'ਤੇ ਹਰਭਜਨ ਨੇ ਨਸਲੀ ਟਿਪਣੀ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਦੇ ਚਲਦੇ ਜੈੱਟ ਏਅਰਵੇਜ਼ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਸੀ। ਹੁਣ ਪਾਇਲਟ ਨੇ ਹਰਭਜਨ ਅਤੇ ਦੋ ਹੋਰ ਯਾਤਰੀਆਂ (ਪੂਜਾ ਸਿੰਘ ਗੁਜਰਾਲ ਅਤੇ ਜਤਿੰਦਰ ਸਿੰਘ) 'ਤੇ ਮਾਨਹਾਨੀ ਦਾ ਮੁਕਦਮਾ ਦਰਜ ਕੀਤਾ ਹੈ ਅਤੇ ਲਗਭਗ 96 ਕਰੋੜ ਰੁਪਏ ਦਾ ਹਰਜ਼ਾਨਾ ਮੰਗਿਆ ਹੈ।
ਆਖ਼ਰ ਕੀ ਸੀ ਪੂਰਾ ਮਾਮਲਾ
ਦਰਅਸਲ, 26 ਅਪ੍ਰੈਲ ਨੂੰ ਹਰਭਜਨ ਸਿੰਘ ਆਪਣੇ ਦੋਸਤ (ਪੂਜਾ ਗੁਜਰਾਲ ਅਤੇ ਜਤਿੰਦਰ ਸਿੰਘ ਸ਼ਾਹ) ਦੇ ਨਾਲ ਜੈੱਟ ਏਅਰਵੇਜ਼ ਦੀ ਫਲਾਈਟ ਤੋਂ ਚੰਡੀਗੜ੍ਹ ਤੋਂ ਮੁੰਬਈ ਜਾ ਰਹੇ ਸਨ। ਜਤਿੰਦਰ ਇਸ ਯਾਤਰਾ ਦੇ ਦੌਰਾਨ ਆਪਣੀ ਨਿਜੀ ਵ੍ਹੀਲਚੇਅਰ ਦੇ ਨਾਲ ਸਨ। ਇਸੇ ਦੌਰਾਨ ਜਤਿੰਦਰ ਅਤੇ ਪਾਇਲਟ ਵਿਚਾਲੇ ਵਿਵਾਦ ਹੋ ਗਿਆ। ਉਸ ਸਮੇਂ ਹਰਭਜਨ ਸਿੰਘ ਨੇ ਟਵੀਟ ਕਰਕੇ ਹੋਸਲਿਨ 'ਤੇ ਨਸਲੀ ਕੁਮੈਂਟ ਕਰਨ, ਇਕ ਮਹਿਲਾ ਨਾਲ ਮਾਰ-ਕੁੱਟ ਅਤੇ ਅਪਾਹਜ ਸ਼ਖਸ ਨੂੰ ਗਾਲਾਂ ਕੱਢਣ ਦਾ ਦੋਸ਼ ਲਗਾਇਆ ਸੀ। ਬਾਅਦ 'ਚ ਜੈੱਟ ਏਅਰਵੇਜ਼ ਨੇ ਹਰਭਜਨ ਦੇ ਦਬਾਅ 'ਚ ਆ ਕੇ ਕਾਰਵਾਈ ਕਰਦੇ ਹੋਏ ਪਾਇਲਟ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਵਕੀਲ ਨੇ ਹਰਭਜਨ 'ਤੇ ਲਗਾਏ ਦੋਸ਼
ਹੋਸਲਿਨ ਦੇ ਵਕੀਲ ਨੇ ਹਰਭਜਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੈੱਟ ਏਅਰਵੇਜ਼ ਨੇ ਹਰਭਜਨ ਸਿੰਘ ਦੇ ਨਾਲ ਹੋਈ ਲੜਾਈ ਦੀ ਵਜ੍ਹਾ ਨਾਲ ਉਨ੍ਹਾਂ ਦੇ ਕਲਾਈਂਟ ਨੂੰ ਨੌਕਰੀ ਤੋਂ ਕੱਢ ਦਿੱਤਾ। ਸ਼ੁਕਲਾ ਨੇ ਕਿਹਾ, ''ਇਸ ਪਾਇਲਟ ਨੂੰ 14,600 ਘੰਟੇ ਦੀ ਉਡਾਣ ਦਾ ਅਨੁਭਵ ਹੈ ਅਤੇ ਉਹ ਸਟਾਰ ਪਾਇਲਟ ਹੈ। ਜਿਸ ਸਮੇਂ ਇਹ ਮਾਮਲਾ ਆਇਆ, ਉਸ ਸਮੇਂ ਮੁੰਬਈ 'ਚ ਇਕ ਏਅਰਕ੍ਰਾਫਟ 'ਚ ਈਂਧਨ ਭਰਿਆ ਜਾ ਰਿਹਾ ਸੀ ਅਤੇ ਇਸ ਕਮਾਂਡਰ ਨੇ ਜਤਿੰਦਰ ਤੋਂ ਆਪਣੀ ਵ੍ਹੀਲਚੇਅਰ ਨੂੰ ਐਰੋਬ੍ਰਿਜ ਏਰੀਆ 'ਚ ਰੱਖਣ ਦੀ ਅਪੀਲ ਕੀਤੀ ਸੀ, ਜੋ ਹਵਾਈ ਜਹਾਜ਼ ਦੇ ਗੈਲਰੀ ਏਰੀਆ 'ਚ ਰੱਖੀ ਸੀ।''
ਭਾਰਤੀ ਗੇਂਦਬਾਜ਼ਾਂ ਤੋਂ ਬਚਣ ਲਈ ਪਾਕਿਸਤਾਨ ਨੇ ਅਪਣਾਇਆ ਇਹ ਅਨੋਖਾ ਤਰੀਕਾ
NEXT STORY