ਤੋਰੰਗਾ (ਵਾਰਤਾ)- ਤਜ਼ਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਬੁੱਧਵਾਰ ਨੂੰ ਵਨਡੇ ਅੰਤਰਰਾਸ਼ਟਰੀ ਮੈਚਾਂ ਵਿਚ 250 ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਬਣ ਗਈ। ਗੋਸਵਾਮੀ ਨੇ ਬੇ ਓਵਲ 'ਚ ਚੱਲ ਰਹੇ ਆਈ.ਸੀ.ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2022 'ਚ ਇੰਗਲੈਂਡ ਖ਼ਿਲਾਫ਼ ਮੈਚ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ। 39 ਸਾਲਾ ਗੋਸਵਾਮੀ ਨੇ 2002 ਵਿਚ ਵਨਡੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਸ ਨੇ ਆਪਣੀ 198ਵੀਂ ਪਾਰੀ ਵਿਚ ਇਹ ਉਪਲੱਬਧੀ ਹਾਸਲ ਕੀਤੀ। ਚੋਟੀ ਦੇ 5 ਗੇਂਦਬਾਜ਼ਾਂ ਵਿਚ ਇੰਗਲੈਂਡ ਦੀ ਕੈਥਰੀਨ ਫਿਟਜ਼ਪੈਟ੍ਰਿਕ (180 ਵਿਕਟਾਂ), ਵੈਸਟਇੰਡੀਜ਼ ਦੀ ਅਨੀਸਾ ਮੁਹੰਮਦ (180 ਵਿਕਟਾਂ), ਦੱਖਣੀ ਅਫਰੀਕਾ ਦੀ ਸ਼ਬਨੀਮ ਇਸਮਾਈਲ (168 ਵਿਕਟਾਂ) ਅਤੇ ਇੰਗਲੈਂਡ ਦੀ ਕੈਥਰੀਨ ਬਰੰਟ (164 ਵਿਕਟਾਂ) ਸ਼ਾਮਲ ਹਨ।
ਬੀਤੀ 12 ਮਾਰਚ ਨੂੰ, ਗੋਸਵਾਮੀ ਮਹਿਲਾ ਵਨਡੇ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ ਸੀ। ਉਸ ਨੇ 34 ਸਾਲ ਪੁਰਾਣਾ ਰਿਕਾਰਡ ਤੋੜਿਆ ਜੋ ਆਸਟਰੇਲੀਆ ਦੀ ਲਿਨੇਟ ਫੁਲਸਟਨ (39 ਵਿਕਟਾਂ) ਦੇ ਕੋਲ ਸੀ। ਗੋਸਵਾਮੀ ਨੇ ਹੁਣ ਮਹਿਲਾ ਵਨਡੇ ਵਿਸ਼ਵ ਕੱਪ 'ਚ 32 ਪਾਰੀਆਂ 'ਚ 41 ਵਿਕਟਾਂ ਹਨ।
IPL 2022 : ਦਿੱਲੀ ਕੈਪੀਟਲਸ ਟੀਮ ਦੀ ਬੱਸ 'ਤੇ ਹਮਲਾ, ਪੁਲਸ ਨੇ ਦਰਜ ਕੀਤੀ FIR
NEXT STORY