ਲੰਡਨ— ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ 2024 ਟੀ-20 ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਤੋਂ ਹਟਣ ਲਈ ਕਿਹਾ ਹੈ। ਆਰਚਰ ਨੂੰ 2022 ਦੇ ਆਈ. ਪੀ. ਐਲ. ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ 8 ਕਰੋੜ ਰੁਪਏ ਵਿੱਚ ਖਰੀਦਿਆ ਸੀ, ਪਰ ਫਰੈਂਚਾਇਜ਼ੀ ਨੇ ਉਸ ਨੂੰ ਪਿਛਲੇ ਹਫਤੇ 'ਰਿਲੀਜ਼' ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਮੈਦਾਨ 'ਚ ਜੋ ਸਹੀ ਲੱਗਦਾ ਹੈ ਉਹ ਕਰੋ ਅਤੇ ਖੇਡ ਦਾ ਆਨੰਦ ਮਾਣੋ : ਸੂਰਿਆਕੁਮਾਰ
19 ਦਸੰਬਰ ਨੂੰ ਦੁਬਈ ਵਿੱਚ ਹੋਣ ਵਾਲੀ ਆਈ. ਪੀ. ਐਲ. ਨਿਲਾਮੀ ਦੀ ਸੂਚੀ ਵਿੱਚ ਉਸ ਦਾ ਨਾਂ ਦਰਜ ਨਹੀਂ ਹੈ। ਆਰਚਰ ਆਪਣੇ ਕਰੀਅਰ ਵਿੱਚ ਸੱਟਾਂ ਨਾਲ ਜੂਝ ਰਹੇ ਹਨ। ਉਹ ਇਸ ਸਾਲ ਮਈ 'ਚ ਆਈ. ਪੀ. ਐੱਲ. 'ਚ ਖੇਡਦੇ ਹੋਏ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਕੋਈ ਪੇਸ਼ੇਵਰ ਕ੍ਰਿਕਟ ਮੈਚ ਨਹੀਂ ਖੇਡਿਆ ਹੈ।
ਇਹ ਵੀ ਪੜ੍ਹੋ : ਅਰਸ਼ਦੀਪ ਦੇ ਸ਼ਾਨਦਾਰ ਆਖ਼ਰੀ ਓਵਰ ਦੀ ਬਦੌਲਤ ਜਿੱਤਿਆ ਭਾਰਤ, ਆਸਟ੍ਰੇਲੀਆ ਨੂੰ 6 ਦੌੜਾਂ ਨਾਲ ਹਰਾਇਆ
ਰਿਪੋਰਟ ਮੁਤਾਬਕ, 'ਈ. ਸੀ. ਬੀ. ਦਾ ਮੰਨਣਾ ਹੈ ਕਿ ਜੇਕਰ ਉਹ ਆਈ. ਪੀ. ਐੱਲ. ਖੇਡਣ ਲਈ ਭਾਰਤ 'ਚ ਰਹਿਣ ਦੀ ਬਜਾਏ ਅਪ੍ਰੈਲ ਅਤੇ ਮਈ 'ਚ ਬ੍ਰਿਟੇਨ 'ਚ ਰਹਿੰਦਾ ਹੈ ਤਾਂ ਆਰਚਰ ਦੀ ਵਾਪਸੀ ਯਕੀਨੀ ਬਣਾਉਣ 'ਚ ਮਦਦ ਮਿਲੇਗੀ।' ਰਿਪੋਰਟ ਮੁਤਾਬਕ ਆਰਚਰ ਨੇ ਈ. ਸੀ. ਬੀ. ਨਾਲ ਦੋ ਸਾਲ ਦਾ ਨਵਾਂ ਕਰਾਰ ਕੀਤਾ ਹੈ ਅਤੇ ਕ੍ਰਿਕਟ ਬੋਰਡ ਅਗਲੇ ਸਾਲ ਜੂਨ 'ਚ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਦਾਨ 'ਚ ਜੋ ਸਹੀ ਲੱਗਦਾ ਹੈ ਉਹ ਕਰੋ ਅਤੇ ਖੇਡ ਦਾ ਆਨੰਦ ਮਾਣੋ : ਸੂਰਿਆਕੁਮਾਰ
NEXT STORY