ਲੰਡਨ— ਇੰਗਲੈਂਡ ਦੇ ਬੇਨ ਸਟੋਕਸ ਨੇ ਚਿਤਾਵਨੀ ਦਿੱਤੀ ਹੈ ਕਿ ਏਸ਼ੇਜ਼ ਸੀਰੀਜ਼ ਦੇ ਬਾਕੀ ਮੈਚਾਂ 'ਚ ਵੀ ਜੋਫਰਾ ਆਰਚਰ ਆਸਟਰੇਲੀਆ 'ਤੇ 'ਬਾਊਂਸਰਜ਼' ਦਾ ਹਮਲਾ ਜਾਰੀ ਰੱਖਣਗੇ। ਸਟੋਕਸ ਨੇ ਕਿਹਾ, ''ਇਹ ਖੇਡ ਦਾ ਹਿੱਸਾ ਹੈ ਅਤੇ ਜੋਫਰਾ ਹਮਲਾਵਰ ਖਿਡਾਰੀ ਹਨ ਜੋ ਬੱਲੇਬਾਜ਼ 'ਤੇ ਦਬਾਅ ਬਣਾਉਣ 'ਚ ਭਰੋਸਾ ਕਰਦਾ ਹੈ।''

ਵਿਸ਼ਵ ਕੱਪ ਜੇਤੂ ਤੇਜ਼ ਗੇਂਦਬਾਜ਼ ਆਰਚਰ ਨੇ ਡਰਾਅ ਰਹੇ ਦੂਜੇ ਮੀਂਹ ਤੋਂ ਪ੍ਰਭਾਵਿਤ ਏਸ਼ੇਜ਼ ਟੈਸਟ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਆਰਚਰ ਦੀ ਗੇਂਦ ਨਾਲ ਸਟੀਵ ਸਮਿਥ ਦੇ ਗਲੇ 'ਤੇ ਸੱਟ ਲੱਗੀ ਜਿਸ ਨਾਲ ਉਹ ਆਖ਼ਰੀ ਦਿਨ ਨਹੀਂ ਖੇਡ ਸਕੇ ਸਨ। ਸਟੋਕਸ ਨੇ ਕਿਹਾ, ''ਜਦੋਂ ਤੁਹਾਡੀ ਗੇਂਦ ਨਾਲ ਕਿਸੇ ਨੂੰ ਸੱਟ ਲਗ ਜਾਂਦੀ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਦੁਬਾਰਾ ਅਜਿਹੀ ਗੇਂਦ ਨਹੀਂ ਕਰਾਵਾਂਗਾ। ਇਹ ਚਿੰਤਾ ਹਮੇਸ਼ਾ ਰਹਿੰਦੀ ਹੈ ਪਰ ਅਗਲੀ ਗੇਂਦ 'ਤੇ ਤੁਸੀਂ ਉਸੇ ਤਰ੍ਹਾਂ ਸਟੀਕ ਗੇਂਦ ਕਰਾਉਣ ਦੀ ਕੋਸ਼ਿਸ਼ ਕਰਦੇ ਹੋ।'' ਸਟੋਕਸ ਨੇ ਕਿਹਾ ਕਿ ਆਰਚਰ ਤੀਜੇ ਟੈਸਟ 'ਚ ਵੀ ਆਪਣਾ ਰਵੱਈਆ ਨਹੀਂ ਬਦਲਣਗੇ।
ਰਿਸ਼ਭ ਪੰਤ ਦਾ ਟੈਸਟ ਟੀਮ ਤੋਂ ਬਾਹਰ ਹੋਣਾ ਤੈਅ, ਨਹੀਂ ਚੱਲਿਆ ਦੂਜੀ ਪਾਰੀ 'ਚ ਵੀ ਬੱਲਾ
NEXT STORY