ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਆਈ.ਪੀ.ਐੱਲ. 'ਚ ਖੇਡਦੇ ਹੋਏ ਹੀ ਏਸ਼ੇਜ਼ ਲਈ ਤਿਆਰੀ ਕਰਦੇ ਰਹਿਣਗੇ ਅਤੇ ਆਈ. ਪੀ. ਐੱਲ ਦੇ ਬਾਅਦ ਸਿੱਧੇ ਆਸਟ੍ਰੇਲੀਆ ਖਿਲਾਫ ਏਸ਼ੇਜ਼ ਸੀਰੀਜ਼ ਖੇਡਣ ਜਾਣਗੇ। ਉਨ੍ਹਾਂ ਦੇ ਕਾਊਂਟੀ ਕਲੱਬ ਸਸੇਕਸ ਦੇ ਕੋਚ ਨੇ ਇਹ ਜਾਣਕਾਰੀ ਦਿੱਤੀ।
ਸਸੇਕਸ ਦੇ ਮੁੱਖ ਕੋਚ ਪਾਲ ਫਾਰਬਰੋ ਨੇ ਕਿਹਾ ਕਿ ਆਰਚਰ ਜੂਨ 'ਚ ਹੋਣ ਵਾਲੀ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਲਾਲ ਗੇਂਦ ਦੀ ਕ੍ਰਿਕਟ ਨਹੀਂ ਖੇਡ ਸਕਣਗੇ। ਏਸ਼ੇਜ਼ ਦਾ ਪਹਿਲਾ ਟੈਸਟ 16 ਜੂਨ ਤੋਂ ਐਜਬੈਸਟਨ 'ਚ ਸ਼ੁਰੂ ਹੋਵੇਗਾ। ਕੂਹਣੀ ਦੀ ਸੱਟ ਅਤੇ ਕਮਰ ਦੇ ਸਟ੍ਰੈਸ ਫ੍ਰੈਕਚਰ ਤੋਂ ਉਭਰਨ ਤੋਂ ਬਾਅਦ ਆਰਚਰ ਨੇ ਇਸ ਸਾਲ ਇੰਗਲੈਂਡ ਲਈ ਸੱਤ ਮੈਚ ਖੇਡੇ।
ਫਾਰਬ੍ਰਾਸ ਨੇ ਕਿਹਾ, ''ਇੰਗਲੈਂਡ ਟੀਮ ਦੀ ਰਣਨੀਤੀ ਹੈ ਕਿ ਜੋਫਰਾ ਆਈ.ਪੀ.ਐੱਲ. 'ਚ ਖੇਡਣਗੇ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਆਈ. ਪੀ. ਐੱਲ ਤੋਂ ਸਿੱਧੇ ਏਸ਼ੇਜ਼ ਖੇਡਣ ਲਈ ਜਾਣਗੇ। ਆਈ. ਪੀ. ਐੱਲ. ਦਾ ਫਾਈਨਲ 28 ਮਈ ਨੂੰ ਖੇਡਿਆ ਜਾਵੇਗਾ।
ਮਿਆਮੀ ਓਪਨ : ਪੁਰਸ਼ਾਂ ਦੇ ਸੈਮੀਫਾਈਨਲ ਵਿੱਚ ਅਲਕਾਰਾਜ਼, ਔਰਤਾਂ ਦੇ ਫਾਈਨਲ ਵਿੱਚ ਰਾਇਬਕੀਨਾ
NEXT STORY