ਮਿਆਮੀ ਗਾਰਡਨਜ਼ : ਚੋਟੀ ਦਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਕਾਰਲੋਸ ਅਲਕਾਰਜ਼ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੇ ਟੇਲਰ ਫਰਿਟਜ਼ ਨੂੰ ਆਸਾਨੀ ਨਾਲ ਹਰਾ ਕੇ ਮਿਆਮੀ ਓਪਨ ਦੇ ਆਖਰੀ ਚਾਰ ਵਿੱਚ ਪ੍ਰਵੇਸ਼ ਕਰ ਲਿਆ ਹੈ।
ਸਪੈਨਿਸ਼ ਖਿਡਾਰੀ ਨੇ ਇਕ ਘੰਟੇ 18 ਮਿੰਟ ਤੱਕ ਚੱਲੇ ਮੈਚ 'ਚ 10ਵੀਂ ਰੈਂਕਿੰਗ ਦੇ ਫਰਿਟਜ਼ ਨੂੰ 6-4, 6-2 ਨਾਲ ਹਰਾਇਆ। ਇਸ ਸਾਲ 19 ਮੈਚਾਂ ਵਿੱਚ ਇਹ ਉਨ੍ਹਾਂ ਦੀ 18ਵੀਂ ਜਿੱਤ ਹੈ। ਸੈਮੀਫਾਈਨਲ 'ਚ ਅਲਕਾਰਜ਼ ਨੂੰ ਯਾਨਿਕ ਸਿਨਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਪੁਰਸ਼ਾਂ ਦੇ ਇੱਕ ਹੋਰ ਕੁਆਰਟਰ ਫਾਈਨਲ ਵਿੱਚ ਦਾਨਿਲ ਮੇਦਵੇਦੇਵ ਨੇ ਅਮਰੀਕਾ ਦੇ ਕੁਆਲੀਫਾਇਰ ਕ੍ਰਿਸ ਯੂਬੈਂਕਸ ਨੂੰ 6-3, 7-5 ਨਾਲ ਹਰਾਇਆ। ਸੈਮੀਫਾਈਨਲ 'ਚ ਮੇਦਵੇਦੇਵ ਦਾ ਸਾਹਮਣਾ ਹਮਵਤਨ ਕੈਰੇਨ ਖਾਚਾਨੋਵ ਨਾਲ ਹੋਵੇਗਾ। ਖਾਚਾਨੋਵ ਨੇ ਫਰਾਂਸਿਸਕੋ ਸੇਰੁਂਡੋਲੋ ਨੂੰ 6-3, 6-2 ਨਾਲ ਹਰਾਇਆ।
ਮਹਿਲਾ ਸਿੰਗਲਜ਼ ਵਿੱਚ ਐਲੀਨਾ ਰਿਆਬਕੀਨਾ ਨੇ ਸੈਮੀਫਾਈਨਲ ਵਿੱਚ ਮੀਂਹ ਪ੍ਰਭਾਵਿਤ ਮੈਚ ਵਿੱਚ ਜੈਸਿਕਾ ਪੇਗੁਲਾ ਨੂੰ 7-6(3) 6-4 ਨਾਲ ਹਰਾਇਆ। ਫਾਈਨਲ ਵਿੱਚ ਉਸ ਦਾ ਸਾਹਮਣਾ 15ਵਾਂ ਦਰਜਾ ਪ੍ਰਾਪਤ ਪੇਤਰਾ ਕਵਿਤੋਵਾ ਅਤੇ ਗੈਰ ਦਰਜਾ ਪ੍ਰਾਪਤ ਸੋਰਾਨਾ ਕ੍ਰਿਸਟੀ ਵਿਚਾਲੇ ਸੈਮੀਫਾਈਨਲ ਮੈਚ ਦੀ ਜੇਤੂ ਨਾਲ ਹੋਵੇਗਾ।
IPL 2023, LSG vs DC : ਲਖਨਊ ਦਾ ਪਲੜਾ ਭਾਰੀ, ਮੈਚ ਤੋਂ ਪਹਿਲਾਂ ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ 'ਤੇ
NEXT STORY