ਸਪੋਰਟਸ ਡੈਸਕ— ਆਸਟਰੇਲੀਆਈ ਕੋਚ ਜਸਟਿਨ ਲੈਂਗਰ ਦਾ ਮੰਨਣਾ ਹੈ ਕਿ ਸਟੀਵ ਸਮਿਥ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਰ੍ਹਾਂ ਹੀ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ। ਇੰਗਲੈਂਡ ਖਿਲਾਫ ਪਹਿਲੇ ਏਸ਼ੇਜ਼ ਟੈਸਟ ਦੀਆਂ ਦੋਵਾਂ ਪਾਰੀਆਂ 'ਚ ਸਮਿਥ ਦੇ ਸੈਂਕੜੇ ਤੋਂ ਬਾਅਦ ਲੈਂਗਰ ਨੇ ਉਨ੍ਹਾਂ ਨੂੰ ਕੋਹਲੀ ਦੀ ਬਰਾਬਰੀ ਦਾ ਬੱਲੇਬਾਜ਼ ਦੱਸਿਆ । ਲੈਂਗਰ ਨੇ ਕਿਹਾ ਕਿ ਸਮਿਥ ਨੂੰ ਇਸ ਜਿੱਤ ਦਾ ਸਿਹਰਾ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਪਿਨਰ ਦੇ ਰੂਪ 'ਚ ਕੀਤੀ ਤੇ ਫਿਰ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਬਣੇ।

ਕੋਚ ਨੇ ਕਿਹਾ, ''ਮੈਂ ਪਿਛਲੇ ਸੈਸ਼ਨ 'ਚ ਕਿਹਾ ਸੀ ਕਿ ਮੈਂ ਜਿਨ੍ਹਾਂ ਨੂੰ ਵੀ ਦੇਖਿਆ ਹੈ ਉਨ੍ਹਾਂ 'ਚ ਵਿਰਾਟ ਕੋਹਲੀ ਸਭ ਤੋਂ ਬਿਹਤਰੀਨ ਖਿਡਾਰੀ ਹੈ ਪਰ ਇਹ (ਸਮਿਥ ਦੀਆਂ ਪਾਰੀਆਂ) ਕਿਸੇ ਹੋਰ ਪੱਧਰ ਦੀ ਸੀ। ਕੋਹਲੀ ਫਿਲਹਾਲ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਟਾਪ 'ਤੇ ਚੱਲ ਰਹੇ ਹਨ ਜਦਕਿ ਸਮਿਥ ਪਹਿਲੇ ਟੈਸਟ 'ਚ ਦੋ ਸੈਂਕੜਿਆਂ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਸੱਜੇ ਹੱਥ ਦੇ ਸਾਬਕਾ ਸਲਾਮੀ ਬੱਲੇਬਾਜ਼ ਲੈਂਗਰ ਨੇ ਸਮਿਥ ਨੂੰ ਟੀਮ ਲਈ ਸਮੱਸਿਆ ਦਾ ਹੱਲ ਕਰਨ ਵਾਲਾ ਦੱਸਿਆ ਜਿਸ ਨੂੰ ਕਈ ਘੰਟੇ ਬੱਲੇਬਾਜ਼ੀ ਕਰਨਾ ਪਸੰਦ ਹੈ।
ਭਾਰਤ ਖਿਲਾਫ ਆਖਰੀ ਟੀ20 ਮੈਚ ਲਈ ਵੈਸਟਇੰਡੀਜ਼ ਟੀਮ 'ਚ ਇਸ ਖਿਡਾਰੀ ਦੀ ਹੋਈ ਵਾਪਸੀ
NEXT STORY