ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਪੁੱਛਿਆ ਕਿ ਕੀ ਹਾਰਦਿਕ ਪੰਡਯਾ ਨੂੰ ਹਰਫਨਮੌਲਾ ਕਿਹਾ ਜਾ ਸਕਦਾ ਹੈ ਜਦਕਿ ਉਹ ਓਨੀ ਗੇਂਦਬਾਜ਼ੀ ਕਰਦਾ ਹੀ ਨਹੀਂ ਹੈ। ਸੀਮਿਤ ਓਵਰਾਂ ਦੇ ਕਿ੍ਕਟ ਵਿਚ ਭਾਰਤੀ ਟੀਮ ਦੇ ਅਨਿੱਖੜਵਾਂ ਅੰਗ ਰਹੇ ਪੰਡਯਾ ਨੇ ਹਾਲ ਹੀ ਵਿਚ ਟੀ-20 ਵਿਸ਼ਵ ਕੱਪ ਵਿਚ ਸਿਰਫ ਦੋ ਮੈਚਾਂ ਵਿਚ ਗੇਂਦਬਾਜ਼ੀ ਕੀਤੀ। ਭਾਰਤ ਟੂਰਨਾਮੈਂਟ ਦੇ ਗਰੁੱਪ ਪੜਾਅ ’ਚੋਂ ਹੀ ਬਾਹਰ ਹੋ ਗਿਆ ਸੀ।
ਆਪਣੀ ਫਿਟਨੈੱਸ ਨਾਲ ਜੁੜੇ ਕਈ ਮੁੱਦਿਆਂ ਦਾ ਖੁਲਾਸਾ ਨਾ ਕਰਨ ਲਈ ਵੀ ਪੰਡਯਾ ਦੀ ਆਲੋਚਨਾ ਹੋ ਰਹੀ ਹੈ। ਉਸ ਨੂੰ ਨਿਊਜ਼ੀਲੈਂਡ ਖ਼ਿਲਾਫ ਟੀ-20 ਸੀਰੀਜ਼ ਲਈ ਟੀਮ ਵਿਚ ਜਗ੍ਹਾ ਨਹੀਂ ਮਿਲੀ। ਭਾਰਤ ਨੇ ਸੀਰੀਜ਼ 3-0 ਨਾਲ ਜਿੱਤੀ। ਕਪਿਲ ਨੇ ਕਿਹਾ ਕਿ ਹਰਫਨਮੌਲਾ ਕਹਿਲਾਉਣ ਲਈ ਉਸ ਨੂੰ ਦੋਵੇਂ ਕੰਮ ਕਰਨੇ ਹੋਣਗੇ। ਉਹ ਗੇਂਦਬਾਜ਼ੀ ਨਹੀਂ ਕਰਦਾ ਤਾਂ ਕੀ ਉਸਨੂੰ ਹਰਫਨਮੌਲਾ ਕਿਹਾ ਜਾਵੇਗਾ। ਉਹ ਸੱਟ ਤੋਂ ਉੱਭਰ ਚੁੱਕਿਆ ਹੈ ਤਾਂ ਪਹਿਲਾਂ ਉਸਨੂੰ ਗੇਂਦਬਾਜ਼ੀ ਕਰਨ ਦਿਓ। ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਕਿਹਾ ਕਿ ਉਹ ਭਾਰਤ ਲਈ ਕਾਫ਼ੀ ਮਹੱਤਵਪੂਰਨ ਬੱਲੇਬਾਜ਼ ਹੈ। ਗੇਂਦਬਾਜ਼ੀ ਲਈ ਉਸਨੂੰ ਕਾਫ਼ੀ ਮੈਚ ਖੇਡਣ ਹੋਣਗੇ ਅਤੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਕਪਿਲ ਨੇ ਇਹ ਵੀ ਕਿਹਾ ਕਿ ਕੋਚ ਦੇ ਰੂਪ ਵਿਚ ਰਾਹੁਲ ਦ੍ਰਾਵਿੜ ਬਤੌਰ ਕ੍ਰਿਕਟਰ ਮਿਲੀ ਕਾਮਯਾਬੀ ਤੋਂ ਵੀ ਜ਼ਿਆਦਾ ਕਾਮਯਾਬ ਹੋਣਗੇ। ਰਾਹੁਲ ਚੰਗੇ ਇਨਸਾਨ ਹਨ ਤੇ ਚੰਗੇ ਕ੍ਰਿਕਟਰ ਵੀ ਹਨ। ਉਹ ਬਤੌਰ ਕ੍ਰਿਕਟਰ ਜਿੰਨੇ ਸਫਲ ਰਹੇ, ਕੋਚ ਦੇ ਰੂਪ ਵਿਚ ਉਸਤੋਂ ਵੀ ਜ਼ਿਆਦਾ ਸਫਲ ਹੋਣਗੇ। ਆਪਣੇ ਪਸੰਦੀਦਾ ਹਰਫਨਮੌਲਾ ਦੇ ਬਾਰੇ ਵਿਚ ਪੁੱਛਣ ’ਤੇ ਕਪਿਲ ਨੇ ਰਵਿਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦਾ ਨਾਂ ਲਿਆ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ-ਕੱਲ੍ਹ ਕ੍ਰਿਕਟ ਦਾ ਸਿਰਫ ਮਜ਼ਾ ਲੈਣ ਜਾਂਦਾ ਹਾਂ। ਮੇਰਾ ਕੰਮ ਉਹੀ ਹੈ। ਮੈਂ ਤੁਹਾਡੇ ਨਜ਼ਰੀਏ ਨਾਲ ਨਹੀਂ ਵੇਖਦਾ। ਕਪਿਲ ਨੇ ਪਸੰਦੀਦਾ ਹਰਫਨਮੌਲਾ ਦੇ ਬਾਰੇ ਵਿਚ ਕਿਹਾ ਕਿ ਮੈਂ ਅਸ਼ਵਿਨ ਦਾ ਨਾਮ ਲਵਾਂਗਾ। ਉਹ ਜ਼ਬਰਦਸਤ ਹੈ। ਜਡੇਜਾ ਵੀ ਸ਼ਾਨਦਾਰ ਕ੍ਰਿਕਟਰ ਹਾਂ ਪਰ ਉਸ ਦੀ ਬੱਲੇਬਾਜ਼ੀ ਬਿਹਤਰ ਹੋਈ ਹੈ ਤਾਂ ਗੇਂਦਬਾਜ਼ੀ ਖ਼ਰਾਬ ਹੋ ਗਈ ਹੈ।
ਕਪਿਲ ਨੇ ਪਹਿਲੇ ਟੈਸਟ ਵਿਚ ਸੈਂਕੜਾ ਜੜਨ ਵਾਲੇ ਸ਼੍ਰੇਅਸ ਅਈਅਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਜਦੋਂ ਜਵਾਨ ਬੱਲੇਬਾਜ਼ ਡੈਬਿਊ ’ਤੇ ਸੈਂਕੜਾ ਬਣਾ ਰਹੇ ਹੋਣ ਤਾਂ ਸਮਝਣਾ ਖੇਡ ਠੀਕ ਦਿਸ਼ਾ ਵਿਚ ਜਾ ਰਿਹਾ ਹੈ। ਸਾਨੂੰ ਉਨ੍ਹਾਂ ਵਰਗੇ ਕ੍ਰਿਕਟਰਾਂ ਦੀ ਜ਼ਰੂਰਤ ਹੈ।
ਪੀ. ਵੀ. ਸਿੰਧੂ ਇੰਡੋਨੇਸ਼ੀਆ ਓਪਨ ਦੇ ਸੈਮੀਫਾਈਨਲ 'ਚ ਪੁੱਜੀ
NEXT STORY