ਸਪੋਰਟਸ ਡੈਸਕ : ਕਾਵਿਆ ਮਾਰਨ ਦੀ ਮਲਕੀਅਤ ਵਾਲੀ ਫਰੈਂਚਾਇਜ਼ੀ ਸਨਰਾਈਜ਼ਰਜ਼ ਲੀਡਜ਼ ਨੇ ਇੰਗਲੈਂਡ ਵਿੱਚ ਖੇਡੇ ਜਾਣ ਵਾਲੇ ਵੱਕਾਰੀ ਟੂਰਨਾਮੈਂਟ ਦ ਹੰਡਰਡ ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕੀਤਾ ਹੈ। ਇਸ ਵਾਰ ਟੀਮ ਨੇ 28 ਸਾਲਾ ਇੰਗਲਿਸ਼ ਸਟਾਰ ਬੱਲੇਬਾਜ਼ ਜੈਕ ਕ੍ਰਾਲੀ ਨੂੰ ਕਪਤਾਨ ਨਿਯੁਕਤ ਕੀਤਾ ਹੈ। ਪਹਿਲਾਂ ਟੀਮ ਦੀ ਅਗਵਾਈ ਹੈਰੀ ਬਰੂਕ ਕਰ ਰਹੇ ਸਨ। ਹਾਲਾਂਕਿ ਬਰੂਕ ਇਸ ਸੀਜ਼ਨ 'ਚ ਕਪਤਾਨੀ ਦੇ ਦਬਾਅ ਤੋਂ ਬਿਨਾਂ ਬੱਲੇਬਾਜ਼ੀ ਕਰੇਗਾ, ਜਿਸ ਨਾਲ ਉਹ ਆਪਣੀ ਬੱਲੇਬਾਜ਼ੀ 'ਤੇ ਪੂਰਾ ਧਿਆਨ ਕੇਂਦਰਿਤ ਕਰ ਸਕੇਗਾ ਤੇ ਟੀਮ ਲਈ ਖੁੱਲ੍ਹ ਕੇ ਸਕੋਰ ਬਣਾ ਸਕੇਗਾ।
ਭਾਰਤੀ ਕਾਰੋਬਾਰੀ ਕਾਵਿਆ ਮਾਰਨ ਦੀ ਸਨਰਾਈਜ਼ਰਜ਼ ਫ੍ਰੈਂਚਾਇਜ਼ੀ ਹੁਣ ਆਪਣੀ ਨਵੀਂ ਟੀਮ ਅਤੇ ਨਵੇਂ ਕਪਤਾਨ ਨਾਲ ਦ ਹੰਡਰਡ ਵਿੱਚ ਧਮਾਲ ਮਚਾਉਣ ਲਈ ਤਿਆਰ ਹੈ। ਕ੍ਰਾਲੀ ਕੋਲ ਇਸ ਸੀਜ਼ਨ ਵਿੱਚ ਟੀਮ ਨੂੰ ਜਿੱਤ ਵੱਲ ਲੈ ਜਾਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਜ਼ੈਕ ਕ੍ਰਾਲੀ ਪਹਿਲਾਂ ਇੱਕ ਬੱਲੇਬਾਜ਼ ਵਜੋਂ ਟੀਮ ਲਈ ਖੇਡਿਆ ਸੀ। ਉਹ ਹੁਣ ਤੱਕ ਦ ਹੰਡਰਡ ਵਿੱਚ 23 ਮੈਚ ਖੇਡ ਚੁੱਕਾ ਹੈ, ਜਿਸ ਵਿੱਚ ਉਸਨੇ 30.00 ਦੀ ਔਸਤ ਨਾਲ 540 ਦੌੜਾਂ ਬਣਾਈਆਂ ਹਨ, ਜਿਸ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ। ਪਿਛਲੇ ਸੀਜ਼ਨ ਵਿੱਚ, ਉਸਨੇ ਨੌਂ ਮੈਚਾਂ ਵਿੱਚ 40.00 ਦੀ ਔਸਤ ਨਾਲ 280 ਦੌੜਾਂ ਬਣਾਈਆਂ ਸਨ।
ਇਸ ਤਰ੍ਹਾਂ ਹੈ ਸਨਰਾਈਜ਼ਰਜ਼ ਲੀਡਜ਼ ਸਕੁਐਡ
ਟੌਮ ਅਲਸਪ, ਹੈਰੀ ਬਰੂਕ, ਜ਼ੈਕ ਕ੍ਰੌਲੀ (ਕਪਤਾਨ), ਡੈਨ ਲਾਰੈਂਸ, ਰਿਆਨ ਰਿਕਲਟਨ, ਐਡ ਬਰਨਾਰਡ, ਬ੍ਰਾਈਡਨ ਕਾਰਸੇ, ਬੈਨੀ ਹਾਵੇਲ, ਟੌਮ ਲਾਅਸ, ਮਿਸ਼ੇਲ ਮਾਰਸ਼, ਲਿਆਮ ਪੈਟਰਸਨ-ਵ੍ਹਾਈਟ, ਅਬਰਾਰ ਅਹਿਮਦ, ਨਾਥਨ ਐਲਿਸ, ਮੈਥਿਊ ਪੋਟਸ, ਰੀਸ ਟੌਪਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਚੱਲਦੇ ਮੈਚ 'ਚ ਭੱਖ਼ ਗਿਆ ਮਾਹੌਲ ! ਮੈਦਾਨ ਵਿਚਾਲੇ ਹੱਥੋਪਾਈ ਹੋਏ ਖਿਡਾਰੀ, ਵੀਡੀਓ ਵਾਇਰਲ
NEXT STORY