ਨਵੀਂ ਦਿੱਲੀ- ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਇਸ ਤੋਂ ਤੁਰੰਤ ਬਾਅਦ ਇਨਕਮ ਟੈਕਸ ਵਿਭਾਗ ਨੇ ਪੀਟਰਸਨ ਦੇ ਟਵੀਟ ਦਾ ਜਵਾਬ ਦਿੱਤਾ ਹੈ। ਦਰਅਸਲ ਕੇਵਿਨ ਪੀਟਰਸਨ ਦਾ ਪੈਨ ਕਾਰਡ ਗੁੰਮ ਹੋ ਗਿਆ ਹੈ ਅਤੇ ਉਨ੍ਹਾਂ ਨੇ ਸੋਮਵਾਰ ਨੂੰ ਭਾਰਤ ਆਉਣਾ ਹੈ। ਇਸ ਕਾਰਨ ਉਨ੍ਹਾਂ ਨੇ ਭਾਰਤ ਅਤੇ ਪੀ.ਐੱਮ. ਮੋਦੀ ਤੋਂ ਮਦਦ ਮੰਗੀ ਹੈ।
ਇਹ ਵੀ ਪੜ੍ਹੋ: ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ
ਕੇਵਿਨ ਪੀਟਰਸਨ ਨੇ ਟਵੀਟ ਕਰਕੇ ਮੰਗੀ ਮਦਦ
ਕੇਵਿਨ ਪੀਟਰਸਨ ਨੇ ਮੰਗਲਵਾਰ ਨੂੰ ਪੈਨ ਕਾਰਡ ਗੁਆਚਣ ਨੂੰ ਲੈ ਕੇ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਟਵੀਟ ਕੀਤਾ, 'ਭਾਰਤ ਕਿਰਪਾ ਕਰਕੇ ਮਦਦ ਕਰੋ। ਮੇਰਾ ਪੈਨ ਕਾਰਡ ਕਿਤੇ ਗੁਆਚ ਗਿਆ ਹੈ ਅਤੇ ਮੈਂ ਸੋਮਵਾਰ ਨੂੰ ਭਾਰਤ ਆਉਣਾ ਹੈ, ਪਰ ਕੰਮ ਲਈ ਭੌਤਿਕ ਕਾਰਡ (ਫਿਜ਼ੀਕਲ ਕਾਰਡ) ਦੀ ਲੋੜ ਹੈ। ਕੀ ਤੁਸੀਂ ਕਿਰਪਾ ਕਰਕੇ ਕਿਸੇ ਅਜਿਹੇ ਵਿਅਕਤੀ ਕੋਲ ਭੇਜ ਸਕਦੇ ਹੋ, ਜਿਸ ਨਾਲ ਮੈਂ ਜਲਦੀ ਤੋਂ ਜਲਦੀ ਸਹਾਇਤਾ ਲਈ ਸੰਪਰਕ ਕਰ ਸਕਾਂ?'
ਇਹ ਵੀ ਪੜ੍ਹੋ: IPL ਨਿਲਾਮੀ 'ਚ 10.75 ਕਰੋੜ ਰੁਪਏ ਮਿਲਣ 'ਤੇ ਨਿਕੋਲਸ ਪੂਰਨ ਨੇ ਕੀਤੀ ਪੀਜ਼ਾ ਪਾਰਟੀ
ਪੀਟਰਸਨ ਨੇ ਆਪਣੇ ਟਵੀਟ ਵਿਚ ਪੀ.ਐੱਮ. ਮੋਦੀ ਨੂੰ ਵੀ ਟੈਗ ਕੀਤਾ ਹੈ। ਕੇਵਿਨ ਪੀਟਰਸਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਨਕਮ ਟੈਕਸ ਵਿਭਾਗ ਨੇ ਤੁਰੰਤ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੈਨ ਕਾਰਡ ਵਾਪਸ ਪਾਉਣ ਦਾ ਤਰੀਕਾ ਦੱਸਿਆ। ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ, 'ਅਸੀਂ ਤੁਹਾਡੀ ਮਦਦ ਕਰਨ ਲਈ ਉਪਲੱਬਧ ਹਾਂ। ਜੇਕਰ ਤੁਹਾਡੇ ਕੋਲ ਆਪਣੇ ਪੈਨ ਦਾ ਵੇਰਵਾ ਹੈ, ਤਾਂ ਭੌਤਿਕ ਪੈਨ ਕਾਰਡ ਵਾਪਸ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਲਈ ਕਿਰਪਾ ਕਰਕੇ ਇਹਨਾਂ ਲਿੰਕਾਂ 'ਤੇ ਜਾਓ....
ਇਨਕਮ ਟੈਕਸ ਵਿਭਾਗ ਨੇ ਅਗਲੇ ਟਵੀਟ ਵਿਚ ਲਿਖਿਆ, 'ਜੇਕਰ ਤੁਹਾਨੂੰ ਆਪਣੇ ਪੈਨ ਦਾ ਵੇਰਵਾ ਯਾਦ ਨਹੀਂ ਹੈ ਅਤੇ ਭੌਤਿਕ ਕਾਰਡ ਰੀਪ੍ਰਿੰਟ ਕਰਾਉਣ ਲਈ ਅਰਜ਼ੀ ਦੇਣ ਲਈ ਪੈਨ ਦਾ ਪਤਾ ਲਗਾਉਣ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ ਮੇਲ ਕਰੋ।' ਇਨਕਮ ਟੈਕਸ ਵਿਭਾਗ ਨੇ ਕੁੱਝ ਲਿੰਕ ਵੀ ਸਾਂਝੇ ਕੀਤੇ ਹਨ, ਜਿਸ ਤੋਂ ਬਾਅਦ ਕੇਵਿਨ ਪੀਟਰਸ ਨੇ ਇਨਕਮ ਟੈਕਸ ਵਿਭਾਗ ਦਾ ਧੰਨਵਾਦ ਕੀਤਾ।'
ਇਹ ਵੀ ਪੜ੍ਹੋ: ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਂਝਾ ਕੀਤਾ ਦੁੱਖ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਰਦਰੁੱਤ ਓਲੰਪਿਕ 'ਚ ਭਾਰਤੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ, ਰੇਸ ਪੂਰੀ ਨਹੀਂ ਕਰ ਸਕੇ ਆਰਿਫ਼
NEXT STORY