ਕੋਲਕਾਤਾ (ਭਾਸ਼ਾ)- ਵੈਸਟਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਨਿਲਾਮੀ 'ਚ 10.75 ਕਰੋੜ ਰੁਪਏ ਦੀ ਮੋਟੀ ਰਕਮ 'ਚ ਵਿਕਣ ਤੋਂ ਬਾਅਦ ਬਾਇਓ ਬੱਬਲ ਦੇ ਅੰਦਰ ਹੀ ਆਪਣੇ ਸਾਥੀ ਖਿਡਾਰੀਆਂ ਨੂੰ ਪੀਜ਼ਾ ਪਾਰਟੀ ਦਿੱਤੀ ਅਤੇ 15 ਪੀਜ਼ਾ ਲਈ ਉਨ੍ਹਾਂ ਨੂੰ 15000 ਰੁਪਏ ਦਾ ਭੁਗਤਾਨ ਕਰਨਾ ਪਿਆ।ਟ
ਇਹ ਵੀ ਪੜ੍ਹੋ: ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਂਝਾ ਕੀਤਾ ਦੁੱਖ
ਪੂਰਨ ਨੇ IPL 2021 'ਚ ਪੰਜਾਬ ਕਿੰਗਜ਼ ਲਈ 7.72 ਦੀ ਔਸਤ ਨਾਲ ਸਿਰਫ਼ 85 ਦੌੜਾਂ ਬਣਾਈਆਂ ਸਨ ਅਤੇ ਭਾਰਤ ਖ਼ਿਲਾਫ਼ ਮੌਜੂਦਾ ਸੀਰੀਜ਼ 'ਚ ਵੀ ਉਹ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਪਰ ਇਸ ਦੇ ਬਾਵਜੂਦ ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਵੱਡੀ ਰਕਮ 'ਚ ਖਰੀਦਿਆ।
ਇਹ ਵੀ ਪੜ੍ਹੋ: ਮੁੰਬਈ ਇੰਡੀਅਨਜ਼ ਵੱਲੋਂ 8 ਕਰੋੜ 'ਚ ਖ਼ਰੀਦੇ ਗਏ ਜੋਫਰਾ ਆਰਚਰ ਦਾ ਪਹਿਲਾ ਬਿਆਨ ਆਇਆ ਸਾਹਮਣੇ
ਇਕ ਸਥਾਨਕ ਮੈਨੇਜਰ ਨੇ ਪੀਟੀਆਈ ਨੂੰ ਦੱਸਿਆ, "ਬਾਹਰੋਂ ਭੋਜਨ ਮੰਗਵਾਉਣ ਦੀ ਇਜਾਜ਼ਤ ਨਾ ਹੋਣ ਕਾਰਨ ਉਨ੍ਹਾਂ ਨੇ ਹੋਟਲ ਵਿਚ ਹੀ 15 ਪੀਜ਼ਿਆਂ ਦਾ ਆਰਡਰ ਦਿੱਤਾ ਸੀ।" ਉਨ੍ਹਾਂ ਕਿਹਾ, "ਕੁੱਲ 15 ਪੀਜ਼ਾ ਆਰਡਰ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਕਮਰਿਆਂ ਵਿਚ ਡਿਲੀਵਰ ਕੀਤੇ ਜਾਣ ਤੋਂ ਪਹਿਲਾਂ 'ਸੈਨੀਟਾਈਜ਼' ਕੀਤਾ ਗਿਆ। ਖਿਡਾਰੀ ਨੇ ਇਸ ਦਾ ਭੁਗਤਾਨ ਕੀਤਾ।''
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੋਟੀ ਦਾ ਦਰਜਾ ਪ੍ਰਾਪਤ ਵੁਕਿਚ ਖ਼ਿਲਾਫ ਹਾਰ ਦੇ ਨਾਲ ਪ੍ਰਜਨੇਸ਼ ਬੈਂਗਲੁਰੂ ਓਪਨ-2 ਤੋਂ ਬਾਹਰ
NEXT STORY