ਨਵੀਂ ਦਿੱਲੀ— ਭਾਰਤੀ ਟੀਮ ਮੈਨੇਜਮੈਂਟ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਹੁਣ ਵੈਸਟਇੰਡੀਜ਼ ਖਿਲਾਫ ਆਗਾਮੀ ਸੀਰੀਜ਼ 'ਚ ਚੰਗੇ ਪ੍ਰਦਰਸ਼ਨ ਨਾਲ 2019 ਵਿਸ਼ਵ ਕੱਪ ਲਈ ਟੀਮ ਇੰਡੀਆ 'ਚ ਆਪਣਾ ਸਥਾਨ ਪੱਕਾ ਕਰਨਾ ਚਾਹੁੰਦੇ ਹਨ, ਖਲੀਲ ਨੇ ਦੁਬਈ 'ਚ ਏਸ਼ੀਆ ਕੱਪ ਦੀ ਖਿਤਾਬੀ ਜਿੱਤ ਦੌਰਾਨ ਭਾਰਤੀ ਟੀਮ 'ਚ ਡੈਬਿਊ ਕੀਤਾ ਅਤੇ ਗੇਂਦ ਨੂੰ ਸਵਿੰਗ ਕਰਨ ਦੀ ਆਪਣੀ ਕਾਬਲਿਅਤ ਨਾਲ ਕਪਤਾਨ ਰੋਹਿਤ ਸ਼ਰਮਾ ਨੂੰ ਪ੍ਰਭਾਵਿਤ ਵੀ ਕੀਤਾ।
ਭਾਰਤ ਦੇ ਅਗਲੇ ਸਾਲ ਪੰਜ ਜੂਨ ਨੂੰ ਸ਼ੁਰੂਆਤੀ ਮੈਚਾਂ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਅਭਿਆਨ ਤੋਂ ਪਹਿਲਾਂ ਸਿਰਫ 18 ਵਨ ਡੇ ਖੇਡੇ ਜਾਣੇ ਹਨ ਅਤੇ ਖਲੀਲ ਨੇ ਆਪਣੀ ਪ੍ਰਾਥਮਿਕਤਾ ਤੈਅ ਕਰ ਦਿੱਤੀ ਹੈ, ਪੀ.ਟੀ.ਆਈ. ਮੁਤਾਬਕ ਖਲੀਲ ਨੇ ਐਤਵਾਰ ਨੂੰ ਵੈਸਟਇੰਡੀਜ਼ ਖਿਲਾਫ ਭਾਰਤ ਦੇ ਪਹਿਲੇ ਵਨ ਡੇ ਤੋਂ ਪਹਿਲਾਂ ਕਿਹਾ,' ਵਿਸ਼ਵ ਕੱਪ ਦੇ ਮੱਦੇਨਜ਼ਰ ਇਹ ਮੇਰੇ ਲਈ ਚੰਗੀ ਤਿਆਰੀ ਹੋਵੇਗੀ। ਮੈਂ ਵਿਸ਼ਵ ਕੱਪ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਵਿਕਟਾਂ ਆਪਣੇ ਨਾਂ ਕਰਨਾ ਚਾਹੁੰਦਾ ਹਾਂ। ਜੇਕਰ ਮੈਨੂੰ ਵਿਸ਼ਵ ਕੱਪ ਲਈ ਚੁਣਿਆ ਜਾਂਦਾ ਹੈ ਤਾਂ ਇਸ ਨਾਲ ਮੇਰੇ ਆਤਮਵਿਸ਼ਵਾਸ 'ਚ ਵੀ ਵਾਧਾ ਹੋਵੇਗਾ ਅਤੇ ਮੇਰੇ 'ਤੇ ਘੱਟ ਦਬਾਅ ਹੋਵੇਗਾ। 'ਰਾਜਸਥਾਨ ਦੇ ਇਸ 20 ਸਾਲ ਦੇ ਗੇਂਦਬਾਜ਼ ਨੂੰ ਲੱਗਦਾ ਹੈ ਕਿ ਦਿੱਲੀ ਡੇਅਰਡੈਵਿਲਸ 'ਚ ਮੇਂਟੋਰ ਜਹੀਰ ਖਾਨ ਤੋਂ ਉਨ੍ਹਾਂ ਨੂੰ ਬਿਹਤਰੀਨ ਗੇਂਦਬਾਜ਼ੀ ਕਰਨ 'ਚ ਕਾਫੀ ਮਦਦ ਮਿਲੀ, ਖਲੀਲ ਨੇ ਕਿਹਾ,' ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਦੀ (ਜਹੀਰ ਦੀ ) ਸਲਾਹ ਨਾਲ ਬਿਹਤਰੀਨ ਗੇਂਦਬਾਜ਼ ਬਣ ਗਿਆ ਹਾਂ,' ਉਨ੍ਹਾਂ ਨੇ ਕਿਹਾ,' ਮੈਂ ਦਿੱਲੀ ਡੇਅਰਡੇਵਿਲਸ ਨਾਲ ਦੋ ਸਾਲ ਦੇ ਕਾਰਜਕਾਲ ਦੌਰਾਨ ਜਹੀਰ ਭਰਾ ਦੇ ਨਾਲ ਕਾਫੀ ਸਮਾਂ ਬਿਤਾਇਆ। ਅਸੀਂ ਆਈ.ਪੀ.ਐੱਲ. ਦੌਰਾਨ ਅਲੱਗ-ਅਲੱਗ ਪਰਿਸਥਿਤੀਆਂ 'ਚ ਖੇਡੇ ਸਨ ਅਤੇ ਉਹ ਹਮੇਸ਼ਾ ਇਸ ਬਾਰੇ 'ਚ ਗੱਲ ਕਰਦੇ ਸਨ ਕਿ ਅਲੱਗ ਅਲੱਗ ਤਰ੍ਹਾਂ ਦੀ ਪਿਚ 'ਤੇ ਕਿਸ ਤਰ੍ਹਾਂ ਨਾਲ ਗੇਂਦਬਾਜ਼ੀ ਕਰਨੀ ਚਾਹੀਦੀ ਹੈ।
ਮਹੇਸ਼ ਭੂਪਤੀ ਦਾ ਵੱਡਾ ਫੈਸਲਾ, #MeToo ਦੇ ਦੋਸ਼ੀਆਂ ਨਾਲ ਨਹੀਂ ਰੱਖਣਗੇ ਕੋਈ ਸਬੰਧ
NEXT STORY