ਨਵੀਂ ਦਿੱਲੀ (ਵਾਰਤਾ)- ਵੈਸਟਇੰਡੀਜ਼ ਦੇ ਸਾਬਕਾ ਆਲਰਾਊਂਡਰ ਖ਼ਿਡਾਰੀ ਡਵੇਨ ਬ੍ਰਾਵੋ ਨੇ ਭਾਰਤ ਖ਼ਿਲਾਫ਼ ਦੂਜੇ ਵਨਡੇ ਕੌਮਾਂਤਰੀ ਮੈਚ ਵਿਚ ਕਪਤਾਨ ਕੀਰੋਨ ਪੋਲਾਰਡ ਦੀ ਗੈਰ-ਮੌਜੂਦਗੀ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਲਾਰਡ ਦੇ ਗੁੰਮ ਹੋਣ ਦਾ ਇਕ ਪੋਸਟਰ ਸਾਂਝਾ ਕੀਤਾ ਅਤੇ ਪੁਲਸ ਕੋਲ ਰਿਪੋਰਟ ਦਰਜ ਕਰਾਉਣ ਲਈ ਕਿਹਾ। ਪਹਿਲੇ ਵਨਡੇ ਮੈਚ ਵਿਚ ਕੀਰੋਨ ਪੋਲਾਰਡ ਨੇ ਜੋ ਪਹਿਲੀ ਗੇਂਦ ਖੇਡੀ ਸੀ, ਉਸ ’ਤੇ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਉਨ੍ਹਾਂ ਨੂੰ ਬੋਲਡ ਕਰ ਦਿੱਤਾ ਸੀ। ਉਥੇ ਹੀ ਪੋਲਾਰਡ ਸੱਟ ਕਾਰਨ ਦੂਜੇ ਵਨਡੇ ਵਿਚ ਨਹੀਂ ਖੇਡੇ ਸਨ।
ਇਹ ਵੀ ਪੜ੍ਹੋ: ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਦ
ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਕੀਰੋਨ ਦੀ ‘ਗੁੰਮਸ਼ੁਦਾ’ ਵਾਲੀ ਤਸਵੀਰ ਪੋਸਟ ਕਰਦੇ ਹੋਏ ਬ੍ਰਾਵੋ ਨੇ ਚੁਟਕੀ ਲੈਂਦੇ ਹੋਏ ਕਿਹਾ, ‘ਇਹ ਸੱਚਮੁੱਚ ਬਹੁਤ ਦੁਖ਼ਦਾਈ ਦਿਨ ਹੈ। ਮੇਰਾ ਸਭ ਤੋਂ ਵਧੀਆ ਦੋਸਤ ਕੀਰੋਨ ਪੋਲਾਰਡ ਲਾਪਤਾ ਹਨ। ਦੋਸਤੋ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਮੈਨੂੰ ਇਨਬਾਕਸ ਕਰੋ ਜਾਂ ਪੁਲਸ ਨੂੰ ਰਿਪੋਰਟ ਕਰੋ।’ ਉਨ੍ਹਾਂ ਨੇ ਕੀਰੋਨ ਦੇ ਪੋਸਟਰ ’ਤੇ ਲਿਖਿਆ, ‘ਉਮਰ 34 ਸਾਲ, ਕੱਦ-1.85 ਮੀਟਰ। ਆਖਰੀ ਵਾਰ ਚਹਿਲ ਦੀ ਜੇਬ ’ਚ ਦੇਖੇ ਗਏ। ਮਿਲਣ ’ਤੇ ਕਿਰਪਾ ਕਰਕੇ ਵੈਸਟਇੰਡੀਜ਼ ਨਾਲ ਸੰਪਰਕ ਕਰੋ।’ ਆਪਣੀ ਇਸ ਪੋਸਟ ਦੇ ਨਾਲ ਬ੍ਰਾਵੋ ਨੇ 5 ਹੱਸਣ ਵਾਲੀਆਂ ਇਮੋਜੀਆਂ ਵੀ ਸਾਂਝੀਆਂ ਕੀਤੀਆ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ਦਿ ਗ੍ਰੇਟ ਖਲੀ
ਭਾਰਤ 'ਚ FIH Pro League ਮੈਚਾਂ ਤੋਂ ਨੀਦਰਲੈਂਡ ਦੇ ਹਟਣ 'ਤੇ ਹਾਕੀ ਇੰਡੀਆ ਨੇ ਜਤਾਈ ਨਿਰਾਸ਼ਾ
NEXT STORY