ਚੰਡੀਗੜ੍ਹ— ਕਿੰਗਸ ਇਲੈਵਨ ਪੰਜਾਬ ਨੇ ਫਰਵਰੀ 'ਚ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ 5 ਜਵਾਨਾਂ (ਪੰਜਾਬ ਤੇ ਹਿਮਾਚਲ) ਦੇ ਪਰਿਵਾਰਾਂ ਦੇ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋਏ ਸਨ।
ਟੀਮ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਤੇ ਸੀ. ਆਰ. ਪੀ. ਐੱਫ. ਦ ਦੇ ਫੌਜ ਦੇ ਸੀਨੀਅਰ ਅਧਿਕਾਰੀ (ਡੀ. ਆਈ. ਜੀ.) ਵੀ. ਕੇ. ਕੌਂਦਲ ਦੀ ਮੌਜੂਦਗੀ 'ਚ ਸ਼ਹੀਦ ਜਵਾਨ ਜੈਮਲ ਸਿੰਘ, ਸੁਖਜਿੰਦਰ ਸਿੰਘ, ਮਨਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਤਿਲਕ ਰਾਜ ਦੇ ਪਰਿਵਾਰ ਵਾਲਿਆਂ ਨੂੰ ਚੈੱਕ ਦਿੱਤੇ ਗਏ।
ਅਰਜੁਨ ਨੂੰ ਹਰ ਮੌਕੇ ਦਾ ਫਾਇਦਾ ਚੁੱਕਣਾ ਪਵੇਗਾ : ਤੇਂਦੁਲਕਰ
NEXT STORY