ਸਪੋਰਟਸ ਡੈਸਕ : ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਮੈਚ ਹਰਾ ਦਿੱਤਾ। ਇਸ ਮੈਚ 'ਚ ਮਨਦੀਪ ਸਿੰਘ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਪੰਜਾਬ ਦੀ ਟੀਮ ਨੂੰ ਜਿੱਤ ਦਿਵਾਈ। ਮੈਚ ਦੌਰਾਨ ਹੀ ਮਨਦੀਪ ਸਿੰਘ ਨੇ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਆਪਣੇ ਪਿਤਾ ਨੂੰ ਯਾਦ ਕੀਤਾ।
ਮਨਦੀਪ ਨੇ ਕਿਹਾ ਕਿ ਇਹ ਪਾਰੀ ਮੇਰੇ ਲਈ ਬੇਹੱਦ ਖਾਸ ਹੈ। ਮੇਰੇ ਪਿਤਾ ਹਮੇਸ਼ਾ ਮੈਨੂੰ ਕਹਿੰਦੇ ਸਨ ਕਿ ਹਰ ਮੁਕਾਬਲੇ 'ਚ ਨਾਟ ਆਊਟ ਰਹਿ ਕੇ ਹੀ ਵਾਪਸ ਆਓ, ਇਹ ਸੱਚੀ ਮੇਰੇ ਲਈ ਬਹੁਤ ਖਾਸ ਹੈ। ਉਹ ਮੈਨੂੰ ਹਮੇਸ਼ਾ ਕਹਿੰਦੇ ਸਨ ਕਿ ਜਦੋਂ ਵੀ ਤੂੰ ਸੈਂਕੜਾ ਜਾਂ ਦੋਹਰਾ ਸੈਂਕੜਾ ਲਗਾਵੇ ਤਾਂ ਤੈਨੂੰ ਨਾਟ ਆਊਟ ਹੀ ਰਹਿਣਾ ਚਾਹੀਦਾ ਹੈ।
ਮੈਂ ਮੈਚ ਤੋਂ ਪਹਿਲਾਂ ਕੇ. ਐਲ. ਰਾਹੁਲ ਨਾਲ ਗੱਲ ਕੀਤੀ। ਪਿਛਲੇ ਮੈਚ 'ਚ ਮੈਂ ਜਲਦੀ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜੋ ਮੈਨੂੰ ਹਮੇਸ਼ਾ ਤੋਂ ਇਹ ਕਰਨ 'ਚ ਠੀਕ ਨਹੀਂ ਲੱਗਦਾ ਸੀ। ਮੈਂ ਰਾਹੁਲ ਨੂੰ ਕਿਹਾ ਕਿ ਜੇਕਰ ਮੈਂ ਆਪਣੀ ਸੁਭਾਵਿਕ ਖੇਡ ਖੇਡਾਂ ਤਾਂ ਮੈਂ ਮੈਚ ਨੂੰ ਜਿਤਾ ਸਕਦਾ ਹਾਂ। ਰਾਹੁਲ ਨੇ ਮੇਰੇ 'ਤੇ ਭਰੋਸਾ ਦਿਖਾਇਆ ਅਤੇ ਕਿਹਾ ਕਿ ਤੁਸੀ ਜਿਸ ਤਰ੍ਹਾਂ ਖੇਡਣਾ ਚਾਹੁੰਦੇ ਹੋ ਖੇਡੋ। ਮੈਂ ਇਸ ਜਿੱਤ ਤੋਂ ਬੇਹੱਦ ਖੁਸ਼ ਹਾਂ।
ਮਨਦੀਪ ਸਿੰਘ ਨੇ ਦੱਸਿਆ ਕਿ ਕ੍ਰਿਸ ਗੇਲ ਉਨ੍ਹਾਂ ਨੂੰ ਆਖਿਰ ਤਕ ਬੱਲੇਬਾਜ਼ੀ ਕਰਨ ਲਈ ਕਹਿ ਰਹੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ ਕਦੇ ਸੰਨਿਆਸ ਨਹੀਂ ਲੈਣਾ ਚਾਹੀਦਾ ਕਿਉਂਕਿ ਉਹ ਇਕ ਬਿਹਤਰੀਨ ਬੱਲੇਬਾਜ਼ ਹਨ।
ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, ਪੰਤ ਟੀ-20 ਤੇ ਵਨ ਡੇਅ ਤੋਂ ਬਾਹਰ
NEXT STORY