ਨਵੀਂ ਦਿੱਲੀ : ਬੀ. ਸੀ. ਸੀ. ਆਈ. ਨੇ ਆਸਟ੍ਰੇਲੀਆ ਦੌਰੇ ਲਈ ਭਾਰਤ ਦੀ ਟੀ-20 ਇੰਟਰਨੈਸ਼ਨ, ਵਨ ਡੇਅ ਤੇ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਟੀਮ 'ਚ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਜਗ੍ਹਾ ਨਹੀਂ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਫਿਟਨੈਸ ਟੈਸਟ ਪਾਸ ਨਹੀਂ ਕਰ ਸਕੇ। ਬੀਤੇ ਦਿਨੀਂ ਟੀਮ ਇੰਡੀਆ ਦੇ ਫਿਟਨੈਸ ਟ੍ਰੇਨਰ ਨਿਕ ਵੈਬ ਨੇ ਪੰਤ ਨੂੰ ਓਵਰਵੇਟ ਦੱਸਿਆ ਸੀ। ਟੀ-20 ਟੀਮ 'ਚ ਸੰਜੂ ਸੈਮਸਨ, ਵਰੁਣ ਚਕਰਵਰਤੀ ਨੂੰ ਜਗ੍ਹਾ ਮਿਲੀ ਹੈ।
ਟੀ-20 ਇੰਟਰਨੈਸ਼ਨਲ ਟੀਮ : ਵਿਰਾਟ ਕੋਹਲੀ, ਸਿਖ਼ਰ ਧਵਨ, ਮੰਯਕ ਅਗਰਵਾਲ, ਕੇ. ਐਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਸੰਜੂ ਸੈਮਸਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਵਾਈ ਚਹਿਲ, ਜੇ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਦੀਪਕ ਚਾਹਰ, ਵਰੁਣ ਚਕਰਵਰਤੀ।
ਟੈਸਟ ਟੀਮ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਵਿਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ,
ਉਮੇਸ਼ ਯਾਦਵ, ਨਵਦੀਪ ਸੈਣੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਆਰ.ਕੇ. ਅਸ਼ਵਿਨ, ਮੋ ਸਿਰਾਜ.
ਵਨ-ਡੇ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇ ਐਲ ਰਾਹੁਲ (ਉਪ ਕਪਤਾਨ ਅਤੇ ਵਿਕਟਕੀਪਰ), ਸ਼੍ਰੇਅਸ ਅਯਾਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਸ਼ਾਰਦੂਲ ਠਾਕੁਰ।
ਇੰਨਾ ਹੀ ਨਹੀਂ, ਚਾਰ ਹੋਰ ਵਾਧੂ ਗੇਂਦਬਾਜ਼ ਵੀ ਭਾਰਤੀ ਕ੍ਰਿਕਟ ਟੀਮ ਦੇ ਨਾਲ ਆਉਣਗੇ। ਇਹ ਗੇਂਦਬਾਜ਼ ਹੋਣਗੇ- ਕਮਲੇਸ਼ ਨਾਗੇਰਕੋਟੀ, ਕਾਰਤਿਕ ਤਿਆਗੀ, ਈਸ਼ਾਨ ਪੋਰੇਲ ਅਤੇ ਟੀ. ਨਟਰਾਜਨ। ਹਾਲਾਂਕਿ, ਇਕ ਚਿੰਤਾ ਵਾਲੀ ਖ਼ਬਰ ਇਹ ਵੀ ਹੈ ਕਿ ਬੀਸੀਸੀਆਈ ਦੀ ਮੈਡੀਕਲ ਟੀਮ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੀ ਤੰਦਰੁਸਤੀ 'ਤੇ ਵੀ ਨਜ਼ਰ ਰੱਖ ਰਹੀ ਹੈ।
KKR vs KXIP : ਕੋਲਕਾਤਾ 'ਤੇ ਪੰਜਾਬ ਦੀ ਸ਼ਾਨਦਾਰ ਜਿੱਤ, 8 ਵਿਕਟਾਂ ਨਾਲ ਹਰਾਇਆ
NEXT STORY