ਸਪੋਰਟਸ ਡੈਸਕ : ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜਰਸ ਹੈਦਰਾਬਾਦ ਵਿਚਾਲੇ ਆਈ. ਪੀ. ਐਲ. ਦਾ 42ਵਾਂ ਮੁਕਾਬਲਾ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਅੱਜ ਖੇਡਿਆ ਗਿਆ। ਇਹ ਮੈਚ ਕਿੰਗਜ਼ ਇਲੈਵਨ ਪੰਜਾਬ ਨੇ 12 ਦੌੜਾਂ ਨਾਲ ਜਿੱਤ ਲਿਆ।
ਇਸ ਤੋਂ ਪਹਿਲਾਂ ਹੈਦਰਾਬਾਦ ਦੀ ਟੀਮ ਨੇ ਟਾਸ ਜਿੱਤਣ ਦੇ ਬਾਅਦ ਪਹਿਲਾਂ ਗੇਂਦਬਾਜ਼ੀ ਚੁਣੀ ਸੀ ਅਤੇ ਪੰਜਾਬ ਨੇ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਸਾਹਮਣੇ 127 ਦੌੜਾਂ ਦਾ ਟੀਚਾ ਰੱਖਿਆ ਸੀ। ਪੰਜਾਬ ਦੀ ਟੀਮ 'ਚ ਇਕ ਵੱਡਾ ਬਦਲਾਅ ਹੋਇਆ ਸੀ। ਓਪਨਿੰਗ ਬੱਲੇਬਾਜ਼ ਮਯੰਕ ਅਗਰਵਾਲ ਨੂੰ ਡ੍ਰਾਪ ਕਰ ਕੇ ਪੰਜਾਬ ਪ੍ਰਬੰਧਨ ਨੇ ਮਨਦੀਪ ਸਿੰਘ ਨੂੰ ਕਪਤਾਨ ਕੇ. ਐਲ. ਰਾਹੁਲ ਦੇ ਨਾਲ ਓਪਨਿੰਗ ਦੇ ਲਈ ਭੇਜਿਆ ਗਿਆ। ਮਨਦੀਪ ਦੇ ਪਿਤਾ ਦੀ ਬੀਤੇ ਦਿਨ ਮੌਤ ਹੋ ਗਈ ਸੀ ਅਤੇ ਜਦ ਉਹ ਮੈਦਾਨ 'ਚ ਉਤਰਿਆ ਤਾਂ ਪ੍ਰਸੰਸ਼ਕਾਂ ਵਲੋਂ ਉਸ ਦੀ ਖੂਬ ਸ਼ਲਾਘਾ ਕੀਤੀ ਗਈ। ਉਥੇ ਉਨ੍ਹਾਂ ਦੇ ਪਿਤਾ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਹਾਲਾਂਕਿ ਇਸ ਮੌਕੇ ਉਹ ਵੱਡੀ ਪਾਰੀ ਨਹੀਂ ਖੇਡ ਸਕੇ। ਉਨ੍ਹਾਂ ਨੇ ਪਾਜ਼ੀਟਿਵ ਸ਼ੁਰੂਆਤ ਤਾਂ ਕੀਤੀ ਪਰ ਜਦ ਉਹ 17 ਦੌੜਾਂ ਤਕ ਪਹੁੰਚੇ ਤਾਂ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਦੀ ਗੇਂਦ 'ਤੇ ਉਚਾ ਸ਼ਾਟ ਲਗਾਉਣ ਦੇ ਚੱਕਰ 'ਚ ਰਾਸ਼ਿਦ ਖਾਨ ਦੇ ਹੱਥੋਂ ਕੈਚ ਆਊਟ ਹੋ ਗਏ। ਮਨਦੀਪ ਦੀ ਵਿਕੇਟ ਡਿੱਗ ਜਾਣ ਬਾਅਦ ਕ੍ਰੀਜ਼ 'ਤੇ ਕ੍ਰਿਸ ਗੇਲ ਆਏ। ਉਨ੍ਹਾਂ ਨੇ 2 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 20 ਦੌੜਾਂ ਬਣਾਈਆਂ ਹੀ ਸਨ ਕਿ ਜੇਸਨ ਹੋਲਡਰ ਦੀ ਗੇਂਦ 'ਤੇ ਵਾਰਨਰ ਦੇ ਹੱਥੋਂ ਕੈਚ ਆਊਟ ਹੋ ਗਏ। ਸਕੋਰ ਜਦ 66 ਦੌੜਾਂ 'ਤੇ 2 ਵਿਕੇਟ ਸੀ ਤਾਂ ਕੇ. ਐਲ. ਰਾਹੁਲ ਵੀ ਸਪਿਨਰ ਰਾਸ਼ਿਦ ਖਾਨ ਦੀ ਗੇਂਦ 'ਤੇ ਬੋਲਡ ਹੋ ਗਏ। ਪੰਜਾਬ ਮੈਚ ਦੇ ਪਹਿਲੇ 10 ਓਵਰਾਂ 'ਚ ਹੀ 66 ਦੌੜਾਂ ਬਣਾ ਚੁਕਿਆ ਸੀ। ਕਪਤਾਨ ਕੇ. ਐਲ. ਰਾਹੁਲ ਨੇ 27 ਗੇਂਦਾਂ 'ਚ 2 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾਈਆਂ।
ਕਿੰਗਜ਼ ਇਲੈਵਨ ਪੰਜਾਬ : ਕੇ. ਐਲ. ਰਾਹੁਲ (ਕਪਤਾਨ, ਵਿਕਟ ਕੀਪਰ), ਕ੍ਰਿਸ ਗੇਲ, ਨਿਕੋਲਸ ਪੂਰਨ, ਗਲੇਨ ਮੈਕਸਵੇਲ, ਮਨਦੀਪ ਸਿੰਘ, ਦੀਪਕ ਹੁੱਡਾ, ਮੁਰੂਗਨ ਅਸ਼ਵਨੀ, ਕ੍ਰਿਸ ਜਾਰਡਨ, ਮੁਹੰਮਦ ਸ਼ਮੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ।
ਸਨਰਾਈਜਰਸ ਹੈਦਰਾਬਾਦ : ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ (ਵਿਕਟ ਕੀਪਰ), ਮਨੀਸ਼ ਪਾਂਡੇ, ਵਿਜੇ ਸ਼ੰਕਰ, ਪ੍ਰਿਯਮ ਗਰਗ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖਾਨ, ਖਲੀਲ ਅਹਿਮਦ, ਸੰਦੀਪ ਸ਼ਰਮਾ, ਟੀ. ਨਟਰਾਜਨ।
ਚੇਨਈ ਖ਼ਿਲਾਫ਼ ਹਰੀ ਜਰਸੀ ਪਾ ਕੇ ਖੇਡਣਗੇ ਕੋਹਲੀ ਦੇ ਖਿਡਾਰੀ, ਜਾਣੋ ਕੀ ਹੈ ਕਾਰਨ
NEXT STORY